48 ਘੰਟਿਆਂ ਮਗਰੋਂ ਐੱਸ. ਡੀ. ਐੱਮ. ਦੀ ਲਾਸ਼ ਮਿਲੀ
Monday, Jul 17, 2017 - 02:35 AM (IST)
ਜੈਪੁਰ-ਰਾਜਸਥਾਨ ਦੇ ਬਾਂਸਵਾੜਾ ਜ਼ਿਲੇ ਦੇ ਕੁਸ਼ਲਗੜ੍ਹ ਦੇ ਐੱਸ. ਡੀ. ਐੱਮ. ਰਮੇਸ਼ਵਰ ਦਿਆਲ ਮੀਣਾ ਦੀ ਲਾਸ਼ 48 ਘੰਟਿਆਂ ਮਗਰੋਂ ਅੱਜ ਸਵੇਰੇ ਬਰਾਮਦ ਕਰ ਲਈ ਗਈ। ਪੁਲਸ ਕੰਟਰੋਲ ਰੂਮ ਅਨੁਸਾਰ ਮੀਣਾ ਦੀ ਲਾਸ਼ 25 ਕਿਲੋਮੀਟਰ ਦੂਰ ਨੀਲਵਾਣੀ ਡੈਮ ਦੇ ਕੋਲ ਝਾੜੀਆਂ 'ਚ ਅਟਕੀ ਮਿਲੀ। ਵਰਣਨਯੋਗ ਹੈ ਕਿ ਮੀਣਾ ਦੀ ਗੱਡੀ ਬੀਤੇ ਸ਼ੁੱਕਰਵਾਰ ਪਏ ਮੀਂਹ ਕਾਰਨ ਬਿਲੜੀ ਨਦੀ 'ਚ ਰੁੜ੍ਹ ਗਈ ਸੀ। ਗੱਡੀ ਦਾ ਡਰਾਈਵਰ ਲਗਭਗ ਦੋ ਕਿਲੋਮੀਟਰ ਦੂਰ ਤਕ ਰੁੜ੍ਹਨ ਮਗਰੋਂ ਬਚ ਨਿਕਲਿਆ ਸੀ।
