''ਜੈ ਭੋਲੇਨਾਥ'' ਦੇ ਜੈਕਾਰਿਆਂ ਨਾਲ ਜੰਮੂ ਤੋਂ 451 ਸ਼ਰਧਾਲੂਆਂ ਦਾ ਜਥਾ ਅਮਰਨਾਥ ਯਾਤਰਾ ਲਈ ਰਵਾਨਾ

Tuesday, Aug 08, 2023 - 02:16 PM (IST)

''ਜੈ ਭੋਲੇਨਾਥ'' ਦੇ ਜੈਕਾਰਿਆਂ ਨਾਲ ਜੰਮੂ ਤੋਂ 451 ਸ਼ਰਧਾਲੂਆਂ ਦਾ ਜਥਾ ਅਮਰਨਾਥ ਯਾਤਰਾ ਲਈ ਰਵਾਨਾ

ਜੰਮੂ- ਅਮਰਨਾਥ ਗੁਫਾ ਮੰਦਰ ਜਾਣ ਲਈ ਜੈ ਭੋਲੇਨਾਥ ਦੇ ਜੈਕਾਰਿਆਂ ਨਾਲ ਜੰਮੂ ਦੇ ਆਧਾਰ ਕੈਂਪ ਤੋਂ 451 ਸ਼ਰਧਾਲੂਆਂ ਦਾ ਇਕ ਜਥਾ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਕਸ਼ਮੀਰ ਘਾਟੀ ਵੱਲ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਦਾ ਸਭ ਤੋਂ ਛੋਟਾ ਜਥਾ 18 ਵਾਹਨਾਂ ਦੇ ਕਾਫ਼ਿਲੇ ਵਿਚ ਭਗਵਤੀ ਨਗਰ ਆਧਾਰ ਕੈਂਪ ਤੋਂ ਪਹਿਲਗਾਮ ਅਤੇ ਬਾਲਟਾਲ 'ਚ ਆਧਾਰ ਕੈਂਪਾਂ ਲਈ ਸਵੇਰੇ 3 ਵਜ ਕੇ 30 ਮਿੰਟ ਤੋਂ 3 ਵਜ ਕੇ 45 ਮਿੰਟ ਦਰਮਿਆਨ ਰਵਾਨਾ ਹੋਇਆ। 

ਅਧਿਕਾਰੀਆਂ ਨੇ ਦੱਸਿਆ ਕਿ 303 ਸ਼ਰਧਾਲੂ ਅਨੰਤਨਾਗ ਜ਼ਿਲ੍ਹੇ ਦੇ ਰਿਵਾਇਤੀ 48 ਕਿਲੋਮੀਟਰ ਲੰਬੇ ਨੁਨਵਾਨ-ਪਹਿਲਗਾਮ ਮਾਰਗ ਤੋਂ ਯਾਤਰਾ ਕਰ ਰਹੇ ਹਨ। ਇਨ੍ਹਾਂ 'ਚ 26 ਔਰਤਾਂ ਅਤੇ 20 ਸਾਧੂ ਸੰਤ ਸ਼ਾਮਲ ਹਨ। ਕੁੱਲ 148 ਸ਼ਰਧਾਲੂ ਗਾਂਦਰੇਬਲ ਜ਼ਿਲ੍ਹੇ ਦੇ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਤੋਂ ਮੰਦਰ ਵੱਲ ਜਾ ਰਹੇ ਹਨ। ਇਸ ਜਥੇ 'ਚ 25 ਔਰਤਾਂ ਸ਼ਾਮਲ ਹਨ। ਇਕ ਜੁਲਾਈ ਨੂੰ ਸ਼ੁਰੂ ਹੋਈ 62 ਦਿਨਾਂ ਇਸ ਸਾਲਾਨਾ ਯਾਤਰਾ ਦੌਰਾਨ ਹੁਣ ਤੱਕ 4.23 ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉੱਚਾਈ 'ਤੇ ਸਥਿਤ ਇਸ ਮੰਦਰ ਵਿਚ ਦਰਸ਼ਨ ਕਰ ਚੁੱਕੇ ਹਨ। ਇਹ ਯਾਤਰਾ 31 ਅਗਸਤ ਨੂੰ ਖ਼ਤਮ ਹੋਵੇਗੀ।


author

Tanu

Content Editor

Related News