ਨੋਟਬੰਦੀ ਦੌਰਾਨ 450 ਕਰੋੜ ਦੇ ''ਪੁਰਾਣੇ'' ਨੋਟ ਦੇ ਕੇ ਖ਼ਰੀਦ ਲਈ ਖੰਡ ਮਿੱਲ ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Sunday, Sep 07, 2025 - 10:15 AM (IST)

ਨੈਸ਼ਨਲ ਡੈਸਕ- ਤਾਮਿਲਨਾਡੂ ਦੀ ਸਵਰਗੀ ਮੁੱਖ ਮੰਤਰੀ ਜੈਲਲਿਤਾ ਦੀ ਕਰੀਬੀ ਸਹਿਯੋਗੀ ਵੀ.ਕੇ. ਸ਼ਸ਼ੀਕਲਾ ਨੇ 2016 ’ਚ ਨੋਟਬੰਦੀ ਦੌਰਾਨ ਇਕ ਖੰਡ ਮਿੱਲ ਖਰੀਦਣ ਲਈ ਕਥਿਤ ਤੌਰ ’ਤੇ 450 ਕਰੋੜ ਰੁਪਏ ਦੇ ਪੁਰਾਣੇ ਨੋਟ ਦਿੱਤੇ ਸਨ।
ਸੀ.ਬੀ.ਆਈ. ਵੱਲੋਂ ਦਰਜ ਐੱਫ.ਆਈ.ਆਰ. ’ਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਮਦਰਾਸ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਸੀ.ਬੀ.ਆਈ. ਨੇ ਪਦਮਾਦੇਵੀ ਸ਼ੂਗਰਜ਼ ਲਿਮਟਿਡ (ਪੀ.ਐੱਸ.ਐੱਲ.) ਵਿਰੁੱਧ ਇੰਡੀਅਨ ਓਵਰਸੀਜ਼ ਬੈਂਕ ਨੂੰ ਕਥਿਤ ਤੌਰ ’ਤੇ 120 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।
ਇਸ ਖਾਤੇ ਨੂੰ 2020 ’ਚ ਧੋਖਾਦੇਹੀ ’ਚ ਵਰਤਿਆ ਗਿਆ ਐਲਾਨਿਆ ਗਿਆ ਸੀ। ਐੱਫ.ਆਈ.ਆਰ. ਅਨੁਸਾਰ ਪੀ.ਐੱਸ.ਐੱਲ., ਜੋ ਪਹਿਲਾਂ ਐੱਸ.ਵੀ. ਸ਼ੂਗਰ ਮਿੱਲਜ਼ ਵਜੋਂ ਜਾਣੀ ਜਾਂਦੀ ਸੀ, ਨੂੰ ਬੈਂਕ ਕੋਲ ਗਿਰਵੀ ਰੱਖਿਆ ਗਿਆ ਸੀ। ਇਸ ਨੂੰ ਆਮਦਨ ਕਰ ਵਿਭਾਗ ਵੱਲੋਂ ਬੇਨਾਮੀ ਜਾਇਦਾਦ ਲੈਣ-ਦੇਣ ਐਕਟ ਅਧੀਨ ਜ਼ਬਤ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਇਹ ਦੋਸ਼ ਹੈ ਕਿ 2017 ’ਚ ਸ਼ਸ਼ੀਕਲਾ ਵਿਰੁੱਧ ਇਕ ਮਾਮਲੇ ਸੰਬੰਧੀ ਆਮਦਨ ਕਰ ਵਿਭਾਗ ਦੀ ਤਲਾਸ਼ੀ ਦੌਰਾਨ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਸਨ। ਦਸਤਾਵੇਜ਼ਾਂ ਅਨੁਸਾਰ ਬੈਂਕ ਨੇ ਸੀ.ਬੀ.ਆਈ. ਨੂੰ ਕੀਤੀ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਨੋਟਬੰਦੀ ਦੌਰਾਨ ਪਟੇਲ ਗਰੁੱਪ ਦੀ ਇਕ ਖੰਡ ਮਿੱਲ ਦੀ ਖਰੀਦ ਲਈ 450 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਇਹ ਸ਼ਿਕਾਇਤ ਹੁਣ ਐੱਫ.ਆਈ.ਆਰ. ਦਾ ਹਿੱਸਾ ਹੈ। ਜੈਲਲਿਤਾ ਦੀ ਮੌਤ 5 ਦਸੰਬਰ, 2016 ਨੂੰ ਚੇਨਈ ਦੇ ਇਕ ਨਿੱਜੀ ਹਸਪਤਾਲ ’ਚ ਹੋਈ ਸੀ।
ਇੰਡੀਅਨ ਓਵਰਸੀਜ਼ ਬੈਂਕ ਦੀ ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਹਿਤੇਸ਼ ਸ਼ਿਵਗਨ ਪਟੇਲ, ਜੋ ਪੀ.ਐੱਸ.ਐੱਲ. ਦੇ ਵਿੱਤੀ ਮਾਮਲਿਆਂ ਦਾ ਪ੍ਰਬੰਧਨ ਕਰਦੇ ਹਨ ਤੇ ਪ੍ਰਭਾਤ ਗਰੁੱਪ ਦੇ ਇੰਚਾਰਜ ਹਨ, ਨੇ ਹਲਫ਼ਨਾਮੇ ’ਚ ਕਿਹਾ ਸੀ ਕਿ ਉਨ੍ਹਾਂ ਨੂੰ ਕਾਂਚੀਪੁਰਮ ’ਚ ਇਕ ਖੰਡ ਮਿੱਲ ਵੇਚਣ ਲਈ ਪੁਰਾਣੇ ਨੋਟਾਂ ਰਾਹੀਂ ਕੁੱਲ 450 ਕਰੋੜ ਰੁਪਏ ਮਿਲੇ ਸਨ।
ਇਹ ਵੀ ਪੜ੍ਹੋ- 2 ਦਿਨ ਰਾਹਤ ਮਗਰੋਂ ਪੰਜਾਬ 'ਚ ਅੱਜ ਮੁੜ ਪੈਣ ਲੱਗਾ ਮੀਂਹ ! ਹੜ੍ਹਾਂ ਦੀ ਸਥਿਤੀ ਵਿਚਾਲੇ ਹੋਰ ਮੁਸ਼ਕਲ ਬਣੇ ਹਾਲਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e