ਦਿੱਲੀ ਦੇ ਸਰਕਾਰੀ ਹਸਪਤਾਲਾਂ ''ਚ ਸ਼ੁਰੂ ਕੀਤੇ ਗਏ 45 PSA ਆਕਸੀਜਨ ਪਲਾਂਟ

08/08/2021 11:54:10 PM

ਨੈਸ਼ਨਲ ਡੈਸਕ-ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਦੀ ਸੰਭਾਵਿਤ ਤੀਸਰੀ ਲਹਿਰ ਦੀਆਂ ਤਿਆਰੀਆਂ ਤਹਿਤ ਸਰਕਾਰੀ ਹਸਪਤਾਲਾਂ 'ਚ 55.46 ਮੀਟ੍ਰਿਕ ਟਨ ਦੇ 45 ਪੀ.ਐੱਸ.ਏ. ਆਕਸੀਜਨ ਪਲਾਂਟ ਸ਼ੁਰੂ ਕੀਤੇ ਗਏ ਹਨ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਦਿੱਲੀ ਆਪਦਾ ਪ੍ਰਬੰਧਨ ਅਥਾਰਿਟੀ (ਡੀ.ਡੀ.ਐੱਮ.ਏ.) ਨੂੰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਮਹਾਨਗਰ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ 148.11 ਮੀਟ੍ਰਿਕ ਟਨ (ਐੱਮ.ਟੀ.) ਸਮਰੱਥਾ ਦੇ ਕਰੀਬ 160 ਪੀ.ਐੱਸ.ਏ. ਐਕਸੀਜਨ ਉਤਪਾਦਨ ਪਲਾਂਟ ਲਾਏ ਜਾ ਰਹੇ ਹਨ। ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਜਿਥੇ 66 ਪਲਾਟਂ ਲਾਏ ਜਾ ਰਹੇ ਹਨ ਉਥੇ 10 ਪਲਾਂਟ ਕੇਂਦਰ ਸਰਕਾਰ ਦੇ ਹਸਪਤਾਲਾਂ 'ਚ ਅਤੇ 84 ਨਿੱਜੀ ਹਸਪਤਾਲਾਂ 'ਚ ਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ :ਥਾਈਲੈਂਡ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਤੇ ਪੁਲਸ 'ਚ ਝੜਪ

ਡੀ.ਡੀ.ਐੱਮ.ਏ. ਅਧਿਕਾਰੀਆਂ ਨਾਲ ਸ਼ੁੱਕਰਵਾਰ ਨੂੰ ਮੀਟਿੰਗ ਦੌਰਾਨ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 55.46 ਮੀਟ੍ਰਿਕ ਟਨ ਸਮਰੱਥਾ ਦੇ 45 ਪੀ.ਐੱਸ.ਏ. ਪਲਾਂਟ ਸ਼ੁਰੂ ਹੋ ਚੁੱਕੇ ਹਨ। ਇਸ ਤਰ੍ਹਾਂ ਦੇ 21.06 ਐੱਮ.ਟੀ. ਸਮਰੱਥਾ ਦੇ 18 ਪਲਾਂਟ 15 ਅਗਸਤ ਤੱਕ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 9.29 ਐੱਮ.ਟੀ. ਸਮਰੱਥਾ ਦੇ 10 ਪੀ.ਐੱਸ.ਏ. ਪਲਾਂਟ 31 ਅਗਸਤ ਤੱਕ ਸ਼ੁਰੂ ਹੋਣਗੇ ਅਤੇ 5.67 ਐੱਮ.ਟੀ. ਸਮਰੱਥਾ ਦੇ ਤਿੰਨ ਪਲਾਂਟ 15 ਅਕਤੂਬਰ ਤੱਕ ਤਿਆਰ ਹੋਣਗੇ। ਮਹਾਨਗਰ 'ਚ 221 ਐੱਮ.ਟੀ. ਸਮਰੱਥਾ ਦੇ ਚਾਰ ਤਰਲ ਮੈਡੀਕਲ ਆਕਸੀਜਨ (ਐੱਮ.ਐੱਮ.ਓ.) ਸਟੋਰੇਜ਼ ਟੈਂਕ ਲਾਏ ਜਾ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ 50 ਐੱਮ.ਟੀ. ਸਮਰੱਥਾ ਦਾ ਇਕ ਹੋਰ ਟੈਂਕ ਜੀ.ਟੀ.ਬੀ. ਹਸਪਤਾਲ ਪਹੁੰਚ ਚੁੱਕਿਆ ਹੈ ਅਤੇ ਉਸ ਨੂੰ 10 ਅਗਸਤ ਤੱਕ ਲਗਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਣ ਲਈ ਅਮਰੀਕਾ 'ਚ ਕੁਝ ਲੋਕ ਲੈ ਰਹੇ ਵੈਕਸੀਨ ਦੀ ਤੀਸਰੀ ਖੁਰਾਕ


Anuradha

Content Editor

Related News