ਮਿਆਂਮਾਰ 'ਚ ਫਸੇ 45 ਭਾਰਤੀਆਂ ਦੀ ਹੋਈ ਦੇਸ਼ ਵਾਪਸੀ, ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਤਿਆਰੀ

Wednesday, Oct 05, 2022 - 03:50 PM (IST)

ਨਵੀਂ ਦਿੱਲੀ (ਵਾਰਤਾ)- ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਮਿਆਂਮਾਰ 'ਚ ਫਰਜ਼ੀ ਨੌਕਰੀ ਰੈਕੇਟ 'ਚ ਫਸੇ 45 ਭਾਰਤੀਆਂ ਨੂੰ ਬਚਾਇਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸਾਂਝੀ ਕੀਤੀ। ਉਨ੍ਹਾਂ ਨੇ ਦੋਹਰਾਇਆ ਕਿ ਭਾਰਤ ਮਿਆਂਮਾਰ 'ਚ ਫਰਜ਼ੀ ਜੌਬ ਰੈਕੇਟ 'ਚ ਫਸੇ ਭਾਰਤੀਆਂ ਦੇ ਮਾਮਲੇ ਨੂੰ ਲੈ ਕੇ ਸਰਗਰਮ ਰੂਪ ਨਾਲ ਅੱਗੇ ਵਧ ਰਿਹਾ ਹੈ। ਬਾਗਚੀ ਨੇ ਟਵੀਟ ਕੀਤਾ,''ਇੰਡੀਆ ਇਨ ਮਿਆਂਮਾਰ ਅਤੇ ਇੰਡੀਆ ਇਨ ਥਾਈਲੈਂਡ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ, ਲਗਭਗ 32 ਭਾਰਤੀਆਂ ਨੂੰ ਪਹਿਲਾਂ ਹੀ ਬਚਾਇਆ ਜਾ ਚੁੱਕਿਆ ਹੈ। ਹੋਰ 13 ਭਾਰਤੀ ਨਾਗਰਿਕਾਂ ਨੂੰ ਹੁਣ ਬਚਾ ਲਿਆ ਗਿਆ ਹੈ ਅਤੇ ਉਹ ਅੱਜ ਤਾਮਿਲਨਾਡੂ ਪਹੁੰਚ ਗਏ ਹਨ।'' ਉਨ੍ਹਾਂ ਇਹ ਵੀ ਕਿਹਾ ਕਿ ਕੁਝ ਹੋਰ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਫਰਜ਼ੀ ਮਾਲਕਾਂ ਤੋਂ ਮੁਕਤ ਕਰਵਾਇਆ ਗਿਆ ਹੈ ਅਤੇ ਉਹ ਮਿਆਂਮਾਰ ਦੇ ਅਧਇਕਾਰੀਆਂ ਦੀ ਹਿਰਾਸਤ 'ਚ ਹਨ ਅਤੇ ਉਨ੍ਹਾਂ ਦੀ ਵਾਪਸੀ ਲਈ ਕਾਨੂੰਨੀ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਹਨ।''

PunjabKesari

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਜੌਬ ਰੈਕੇਟ 'ਚ ਸ਼ਾਮਲ ਏਜੰਟਾਂ ਦਾ ਵੇਰਵਾ ਉੱਚਿਤ ਕਾਰਵਾਈ ਲਈ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਸੰਬੰਧਤ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਹੈ। ਵਿਸ਼ੇਸ਼ ਰੂਪ ਨਾਲ ਲਾਓਸ ਅਤੇ ਕੰਬੋਡੀਆ 'ਚ ਵੀ ਇਸ ਤਰ੍ਹਾਂ ਦੇ ਜੌਬ ਰੈਕੇਟ ਦੇ ਮਾਮਲੇ ਸਾਹਮਣੇ ਆਏ ਹਨ। ਵਿਯਨਤਿਆਨੇ, ਨੋਮ ਪੇਨਹ ਅਤੇ ਬੈਂਕਾਕ 'ਚ ਭਾਰਤੀ ਦੂਤਘਰ ਉੱਥੋਂ ਲੋਕਾਂ ਨੂੰ ਵਾਪਸ ਲਿਆਉਣ 'ਚ ਮਦਦ ਕਰ ਰਹੇ ਹਨ। ਭਾਰਤ ਨੇ ਟਵੀਟ ਕੀਤਾ,''ਕੰਬੋਡੀਆ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ 'ਚ ਜਾਰੀ ਸਹਿਯੋਗ ਲਈ ਸਾਰੀਆਂ ਏਜੰਸੀਆਂ ਦਾ ਦਿਲੋਂ ਧੰਨਵਾਦ।'' ਬਾਗਚੀ ਨੇ ਅੱਗੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ 'ਚ ਰੁਜ਼ਗਾਰ ਦੇ ਸ਼ੱਕੀ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਕ੍ਰਾਸ ਚੈੱਕ ਕਰਨ ਅਤੇ ਅਜਿਹੀਆਂ ਨੌਕਰੀਆਂ ਖ਼ਿਲਾਫ਼ ਵੱਧ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News