ਹਿੰਸਾ 'ਚ ਹੁਣ ਤਕ 436 FIR ਦਰਜ, 1400 ਲੋਕ ਗ੍ਰਿਫਤਾਰ ਜਾਂ ਹਿਰਾਸਤ 'ਚ

03/03/2020 10:04:36 PM

ਨਵੀਂ ਦਿੱਲੀ — ਦਿੱਲੀ ਪੁਲਸ ਨੇ ਉੱਤੀ ਪੂਰਬੀ ਦਿੱਲੀ 'ਚ ਹਿੰਸਾ ਦੇ ਮਾਮਲੇ 'ਚ 436 ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ 1400 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਾਂ ਹਿਰਸਾਤ 'ਚ ਲਿਆ ਹੈ। ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 45 ਮਾਮਲੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੇ ਗਏ।


ਉਨ੍ਹਾਂ ਦੱਸਿਆ ਕਿ ਪੁਲਸ ਕੰਟਰੋਲ ਰੂਮ (ਪੀ.ਸੀ.ਆਰ.) ਨੂੰ ਪਿਛਲੇ 6 ਦਿਨਾਂ 'ਚ ਦੰਗੇ ਨਾਲ ਸਬੰਧਿਤ ਕੋਈ ਫੋਨ ਨਹੀਂ ਆਇਆ। ਅਧਿਕਾਰੀ ਨੇ ਦੱਸਿਆ ਕਿ ਦੰਗਾ ਪ੍ਰਭਾਵਿਤ ਇਲਾਕਿਆਂ 'ਚ ਹਾਲਾਤ ਹੁਣ ਕੰਟਰੋਲ 'ਚ ਹਨ। ਉੱਤਰ ਪੂਰਬੀ ਦਿੱਲੀ 'ਚ ਹਿੰਸਾ ਦੌਰਾਨ ਨਿਹੱਥੇ ਪੁਲਸ ਵਾਲਿਆਂ 'ਤੇ ਬੰਦੂਕ ਰੱਖਣ ਵਾਲੇ ਮੁਹੰਮਦ ਸ਼ਾਹਰੂਖ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫਤਾਰ ਕੀਤਾ ਗਿਆ।


Inder Prajapati

Content Editor

Related News