ਮਰਾਠਵਾੜਾ ’ਚ 6 ਮਹੀਨਿਆਂ ’ਚ 430 ਕਿਸਾਨਾਂ ਨੇ ਕੀਤੀ ਖੁਦਕੁਸ਼ੀ
Saturday, Jul 06, 2024 - 05:47 AM (IST)
ਛੱਤਰਪਤੀ ਸੰਭਾਜੀਨਗਰ - ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿਚ ਪਿਛਲੇ 6 ਮਹੀਨਿਆਂ ਵਿਚ ਵੱਖ-ਵੱਖ ਕਾਰਨਾਂ ਤੋਂ ਪੀੜਤ 430 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਡਿਵੀਜ਼ਨਲ ਕਮਿਸ਼ਨਰ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਿਸਾਨਾਂ ਨੇ ਕਰਜ਼ੇ, ਗਰੀਬੀ ਅਤੇ ਡਿਪ੍ਰੈਸ਼ਨ ਕਾਰਨ ਇਹ ਕਦਮ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਹਰ ਰੋਜ਼ ਔਸਤਨ 3 ਕਿਸਾਨ ਖ਼ੁਦਕੁਸ਼ੀ ਕਰਦੇ ਹਨ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚੇਤਾਵਨੀ, ਇਸ ਜ਼ਿਲ੍ਹੇ ਦੇ 12ਵੀਂ ਤੱਕ ਦੇ ਸਕੂਲ ਅੱਜ ਰਹਿਣਗੇ ਬੰਦ
ਸੂਬੇ ਦੇ ਖੇਤੀਬਾੜੀ ਮੰਤਰੀ ਧਨੰਜੇ ਮੁੰਡੇ ਦੇ ਗ੍ਰਹਿ ਜ਼ਿਲੇ ਬੀੜ ਵਿਚ ਸਭ ਤੋਂ ਵੱਧ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ। ਜਿਥੇ ਪਿਛਲੇ 6 ਮਹੀਨਿਆਂ ਵਿਚ 101 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਇਸ ਤੋਂ ਬਾਅਦ ਉਸਮਾਨਾਬਾਦ ਜ਼ਿਲੇ ਵਿਚ 76, ਨਾਂਦੇੜ ਜ਼ਿਲੇ ਵਿਚ 68, ਛੱਤਰਪਤੀ ਸੰਭਾਜੀਨਗਰ ਜ਼ਿਲੇ ਵਿਚ 64, ਜਾਲਨਾ ਜ਼ਿਲੇ ਵਿਚ 40, ਲਾਤੂਰ ਜ਼ਿਲੇ ਵਿਚ 33, ਪਰਭਨੀ ਜ਼ਿਲੇ ਵਿਚ 31 ਅਤੇ ਹਿੰਗੋਲੀ ਜ਼ਿਲੇ ਵਿਚ 17 ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e