ਅੰਮ੍ਰਿਤਸਰ ਸਮੇਤ 43 ਨਵੇਂ ਸੈਂਟਰ ਇਸ ਸਾਲ ਨੀਟ 150 ਸ਼ਹਿਰਾਂ ''ਚ

Wednesday, Feb 28, 2018 - 11:51 AM (IST)

ਨਵੀਂ ਦਿੱਲੀ— ਮੈਡੀਕਲ ਕਾਲਜਾਂ 'ਚ ਦਾਖਲਿਆਂ ਦੀ ਪ੍ਰੀਖਿਆ ਨੀਟ 6 ਮਈ ਨੂੰ ਇਸ ਸਾਲ 150 ਸੈਂਟਰਾਂ 'ਚ ਹੋਵੇਗੀ। ਕੇਂਦਰੀ ਮਾਨਵ ਸੰਸਥਾ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਇਸ ਸਾਲ 43 ਨਵੇਂ ਸੈਂਟਰ ਬਣਾਏ ਗਏ ਹਨ। ਜਿਥੋ 4000 ਤੋਂ ਵੱਧ ਅਰਜ਼ੀਆਂ ਮਿਲੀਆਂ ਹਨ ਅਤੇ ਜੋ 2017 'ਚ ਕੇਂਦਰ ਨਹੀਂ ਸਨ ਉਨ੍ਹਾਂ ਨੂੰ ਕੇਂਦਰ ਬਣਾਇਆ ਗਿਆ ਹੈ। ਪੰਜਾਬ 'ਚ ਅੰਮ੍ਰਿਤਸਰ ਨਵਾਂ ਸੈਂਟਰ ਬਣਾਇਆ ਗਿਆ ਹੈ। ਜਲੰਧਰ-ਬਠਿੰਡਾ 'ਚ ਪਹਿਲਾਂ ਤੋਂ ਹੀ ਨੀਟ ਦੀ ਪ੍ਰੀਖੀਆ ਹੁੰਦੀ ਸੀ।
ਨਵੇਂ ਕੇਂਦਰ 
ਮਹਾਰਾਸ਼ਟਰ 'ਚ ਸਭ ਤੋਂ ਵਧ-6
ਗੁਜਰਾਤ 'ਚ-3
ਉੱਤਰ ਪ੍ਰਦੇਸ਼ 'ਚ-3
ਰਾਜਸਥਾਨ, ਛੱਤੀਸਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼, ਝਾਰਖੰਡ, ਉਤਰਾਖੰਡ 'ਚ ਇਕ-ਇਕ ਅਤੇ ਹੋਰ ਰਾਜਾਂ 'ਚ-25
ਸੀ.ਬੀ.ਆਈ. ਦਾ ਕਹਿਣਾ
ਇਸ ਵਿਚਕਾਰ ਸੀ.ਬੀ.ਆਈ. ਨੇ ਕਿਹਾ ਹੈ ਕਿ ਨੀਟ ਲਈ ਯੋਗਤਾ ਮਾਨਦੰਡ ਤੈਅ ਕਰਨ 'ਚ ਉਸ ਦੀ ਭੂਮਿਕਾ ਨਹੀਂ ਹੈ। ਇਸ ਸੰਬੰਧ 'ਚ ਜੋ ਵੀ ਸ਼ਿਕਾਇਤਾਂ ਹਨ, ਉਹ ਮੈਡੀਕਲ ਕਾਉਂਸਿਲ ਆਫ ਇੰਡੀਆ ਨੂੰ ਭੇਜੀਆਂ ਜਾਣੀਆਂ ਚਾਹੀਦੀਆਂ ਹਨ।


Related News