5 ਸਾਲ ’ਚ 350 ਰੇਲ ਹਾਦਸੇ 419 ਦੀ ਮੌਤ, 1024 ਜ਼ਖ਼ਮੀ

02/12/2019 12:59:36 AM

ਮੁੰਬਈ, (ਸਾਟਾ)– ਭਾਰਤੀ ਰੇਲ ਯਾਤਰਾ ਦਾ ਸਸਤਾ ਅਤੇ ਆਰਾਮਦਾਇਕ ਸਾਧਨ ਹੈ ਪਰ ਇਹੀ ਰੇਲ ਬੜੇ ਹੀ ਸਸਤੇ ’ਚ ਰੇਲ ਯਾਤਰੀਆਂ ਦੀ ਜਾਨ ਲੈ ਰਹੀ ਹੈ। ਪਿਛਲੇ 5 ਸਾਲਾਂ ’ਚ ਮੇਲ ਐਕਸਪ੍ਰੈੱਸ ਟਰੇਨਾਂ ਦੇ 350 ਰੇਲ ਹਾਦਸੇ ਹੋਏ ਹਨ, ਜਿਨ੍ਹਾਂ ’ਚ 419 ਰੇਲ ਯਾਤਰੀਆਂ ਨੇ ਅਾਪਣੀ ਜਾਨ ਗੁਆਈ ਹੈ ਜਦਕਿ 1024 ਯਾਤਰੀ ਜ਼ਖ਼ਮੀ ਹੋਏ ਹਨ। ਇਹ ਖੁਲਾਸਾ ਆਰ. ਟੀ. ਆਈ. ਤਹਿਤ ਰੇਲਵੇ ਬੋਰਡ ਤੋਂ ਮੰਗੀ ਗਈ ਜਾਣਕਾਰੀ ਤੋਂ ਹੋਇਆ ਹੈ। ਭਾਰਤੀ ਰੇਲ ਨੂੰ ਸਾਲਾਨਾ ਰੇਲ ਸੰਚਾਲਨ ਤੋਂ ਹਜ਼ਾਰਾਂ ਕਰੋੜਾਂ ਰੁਪਏ ਦੀ ਆਮਦਨੀ ਹੁੰਦੀ ਹੈ।  ਫਿਰ ਵੀ ਭਾਰਤੀ ਰੇਲ ਰੇਲ ਹਾਦਸਿਆਂ ਨੂੰ ਰੋਕਣ ’ਚ ਫੇਲ ਸਾਬਤ ਹੋ ਰਹੀ ਹੈ। 
 


Related News