ਉੱਤਰਾਕਾਸ਼ੀ ਸੁਰੰਗ ''ਚ ਫਸੇ 41 ਮਜ਼ਦੂਰਾਂ ਦਾ ਮਾਮਲਾ ਪੁੱਜਾ ਹਾਈ ਕੋਰਟ

Monday, Nov 20, 2023 - 05:10 PM (IST)

ਨੈਨੀਤਾਲ- ਉੱਤਰਾਕਾਸ਼ੀ ਦੇ ਸਿਲਕਿਆਰਾ 'ਚ 41 ਮਜ਼ਦੂਰਾਂ ਦੇ ਸੁਰੰਗ ਵਿਚ ਫਸਣ ਦਾ ਮਾਮਲਾ ਉੱਤਰਾਖੰਡ ਹਾਈ ਕੋਰਟ ਪਹੁੰਚ ਗਿਆ। ਹਾਈ ਕੋਰਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬਾ ਸਰਕਾਰ ਕੋਂ 48 ਘੰਟਿਆਂ 'ਚ ਜਵਾਬ ਦੇਣ ਨੂੰ ਕਿਹਾ ਹੈ। ਇਸ ਮਾਮਲੇ ਨੂੰ ਦੇਹਰਾਦੂਨ ਦੀ 'ਸਮਾਧਾਨ' ਨਾਮੀ ਗੈਰ ਸਰਕਾਰੀ ਸੰਸਥਾ (NGO) ਵਲੋਂ ਜਨਹਿੱਤ ਪਟੀਸ਼ਨ ਜ਼ਰੀਏ ਚੁਣੌਤੀ ਦਿੱਤੀ ਗਈ।

ਇਹ ਵੀ ਪੜ੍ਹੋ-  ਉੱਤਰਾਕਾਸ਼ੀ ਸੁਰੰਗ ਹਾਦਸਾ: PM ਮੋਦੀ ਨੇ CM ਧਾਮੀ ਤੋਂ ਲਈ ਫਸੇ ਮਜ਼ਦੂਰਾਂ ਨਾਲ ਜੁੜੇ ਬਚਾਅ ਕੰਮਾਂ ਦੀ ਜਾਣਕਾਰੀ

ਪਟੀਸ਼ਨਕਰਤਾ ਵਲੋਂ ਅਦਾਲਤ 'ਚ ਕਿਹਾ ਗਿਆ ਕਿ ਉੱਤਰਾਕਾਸ਼ੀ ਦੇ ਸਿਲਕਿਆਰਾ ਵਿਚ ਚਾਰਧਾਮ ਆਲ ਵੈਦਰ ਰੋਡ ਪ੍ਰਾਜੈਕਟ ਤਹਿਤ 4.5 ਕਿਲੋਮੀਟਰ ਲੰਬੀ ਸੁਰੰਗ ਦਾ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ। 12 ਨਵੰਬਰ ਨੂੰ ਸੁਰੰਗ ਦਾ ਇਕ ਹਿੱਸਾ ਢਹਿਣ ਕਾਰਨ 41 ਮਜ਼ਦੂਰ ਇਸ ਸੁਰੰਗ 'ਚ ਫਸ ਗਏ। ਸੂਬਾ ਸਰਕਾਰ ਅਜੇ ਤੱਕ ਮਜ਼ਦੂਰਾਂ ਨੂੰ ਬਾਹਰ ਕੱਢਣ ਵਿਚ ਅਸਫਲ ਸਾਬਤ ਹੋਈ ਹੈ। 

ਇਹ ਵੀ ਪੜ੍ਹੋ-  ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਫਿਰ ਵਧਿਆ, ਕੋਈ ਵੱਡੀ ਰਾਹਤ ਮਿਲਣ ਦੀ ਉਮੀਦ ਨਹੀਂ

ਪਟੀਸ਼ਨਕਰਤਾ ਵਲੋਂ ਅੱਗੋਂ ਕਿਹਾ ਗਿਆ ਹੈ ਕਿ ਇਹ ਇਕ ਅਪਰਾਧਕ ਮਾਮਲਾ ਹੈ ਅਤੇ ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਦਲ (SIT) ਤੋਂ ਕਰਵਾਈ ਜਾਵੇ। ਪਟੀਸ਼ਨਕਰਤਾ ਵਲੋਂ ਇਹ  ਵੀ ਕਿਹਾ ਗਿਆ ਹੈ ਕਿ ਮਨੁੱਖੀ ਜੀਵਨ ਦੀ ਕੀਮਤ 'ਤੇ ਵਿਕਾਸ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨਕਰਤਾ ਵਲੋਂ ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਅਤੇ ਸਮਰੱਥ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਮਜ਼ਦੂਰਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਉਪਾਅ ਕੀਤੇ ਜਾਣ। ਇਹ ਵੀ ਮੰਗ ਕੀਤੀ ਕਿ ਭਵਿੱਖ 'ਚ ਸੁਰੱਖਿਆ ਉਪਾਅ ਕੀਤੇ ਬਿਨਾਂ ਪ੍ਰਦੇਸ਼ 'ਚ ਕਿਸੇ ਵੀ ਸੁਰੰਗ ਨਿਰਮਾਣ ਦਾ ਕੰਮ ਸ਼ੁਰੂ ਨਾ ਕੀਤਾ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News