ਫਾਨੀ ਤੂਫਾਨ ਕਾਰਨ ਹੁਣ ਤਕ 41 ਲੋਕਾਂ ਦੀ ਮੌਤ, ਰਾਹਤ ਕਾਰਜ ਜਾਰੀ

Wednesday, May 08, 2019 - 09:33 PM (IST)

ਫਾਨੀ ਤੂਫਾਨ ਕਾਰਨ ਹੁਣ ਤਕ 41 ਲੋਕਾਂ ਦੀ ਮੌਤ, ਰਾਹਤ ਕਾਰਜ ਜਾਰੀ

ਭੁਵਨੇਸ਼ਵਰ— ਓਡੀਸ਼ਾ 'ਚ ਫਾਨੀ ਤੂਫਾਨ ਦੇ ਗੁਜ਼ਰ ਜਾਣ ਦੇ ਪੰਜ ਦਿਨ ਬਾਅਦ ਵੀ ਸੂਬੇ ਦੇ ਕਈ ਪ੍ਰਭਾਵਿਤ ਇਲਾਕਿਆਂ 'ਚ ਬਿਜਲੀ, ਪਾਣੀ ਤੇ ਦੂਰਸੰਚਾਰ ਵਿਵਸਥਾ ਪੂਰੀ ਤਰ੍ਹਾਂ ਠੱਪ ਹੈ। ਨਾਲ ਹੀ ਲੋਕਾਂ ਸਾਹਮਣੇ ਭੋਜਨ ਤੇ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ। ਜਾਣਕਾਰੀ ਇਸ ਕਾਰਨ ਹੁਣ ਤਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਓਡੀਸ਼ਾ ਸਰਕਾਰ ਨੇ ਦਿੱਤੀ ਹੈ।

ਇਸ ਦੌਰਾਨ ਓਡੀਸ਼ਾ ਸੂਬਾ ਪ੍ਰਬੰਧਨ ਅਥਾਰਟੀ ਦੇ ਬੁਲਾਰਾ ਸੰਗਮ ਮਹਾਪਾਤਰਾ ਨੇ ਦੱਸਿਆ ਕਿ ਇਸ ਚੱਕਰਵਾਤ 'ਚ 5.8 ਲੱਖ ਮਕਾਨ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਫਾਨੀ ਚੱਕਰਵਾਤ ਨਾਲ ਓਡੀਸ਼ਾ ਦੇ 155 ਬਲਾਕਾਂ 'ਚ 1 ਕਰੋੜ 48 ਲੱਖ ਲੋਕ ਪ੍ਰਭਾਵਿਤ ਹੋਏ ਹਨ, ਕਰੀਬ 5.8 ਲੱਖ ਘਰ ਨੁਕਸਾਨੇ ਗਏ ਹਨ।


author

Inder Prajapati

Content Editor

Related News