ਰਿਪੋਰਟ 'ਚ ਖ਼ੁਲਾਸਾ: ਦੇਸ਼ ਦੇ 4001 ਵਿਧਾਇਕ ਨੇ ਮਾਲੋ-ਮਾਲ, 54,545 ਕਰੋੜ ਦੀ ਜਾਇਦਾਦ ਦੇ ਨੇ ਮਾਲਕ
Wednesday, Aug 02, 2023 - 12:57 PM (IST)
ਨਵੀਂ ਦਿੱਲੀ- ਦੇਸ਼ ਦੇ ਮੌਜੂਦਾ 4001 ਵਿਧਾਇਕਾਂ ਦੀ ਕੁੱਲ ਜਾਇਦਾਦ 54,545 ਕਰੋੜ ਰੁਪਏ ਹੈ, ਜੋ ਕਿ ਨਾਗਾਲੈਂਡ, ਮਿਜ਼ੋਰਮ ਅਤੇ ਸਿੱਕਮ ਦੇ 2023-24 ਦੇ ਸਾਲਾਨਾ ਬਜਟ ਤੋਂ ਕਿਤੇ ਜ਼ਿਆਦਾ ਹੈ। ਇਹ ਦਾਅਵਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ 'ਚ ਦੱਸਿਆ ਕਿ 4001 ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਗਿਆ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ 'ਚ ਵੱਡੀ ਖ਼ਬਰ: ਗੈਂਗਸਟਰ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਈ ਦਿੱਲੀ ਪੁਲਸ
ADR ਦੀ ਰਿਪੋਰਟ ਮੁਤਾਬਕ ਸੂਬਾਈ ਵਿਧਾਨਸਭਾਵਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੌਜੂਦਾ ਵਿਧਾਇਕਾਂ ਦੀ ਔਸਤ ਜਾਇਦਾਦ ਕਰੀਬ 13.63 ਕਰੋੜ ਰੁਪਏ ਹੈ। ਜੇਕਰ ਪਾਰਟੀਆਂ ਦੇ ਵਿਧਾਇਕਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਭਾਜਪਾ ਦੇ 1356 ਵਿਧਾਇਕਾਂ ਦੀ ਔਸਤ ਜਾਇਦਾਦ 11.97 ਕਰੋੜ ਰੁਪਏ ਹੈ। ਜਦਕਿ ਕਾਂਗਰਸ ਦੇ ਵਿਧਾਇਕਾਂ ਦੀ ਔਸਤ ਜਾਇਦਾਦ 21.97 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ- ਦਿੱਲੀ-UP ਤੱਕ ਨੂਹ ਹਿੰਸਾ ਦਾ ਸੇਕ, ਖ਼ੁਫੀਆ ਏਜੰਸੀਆਂ ਨੇ ਪੁਲਸ ਨੂੰ ਕੀਤਾ ਅਲਰਟ
ADR ਰਿਪੋਰਟ 'ਚ ਖ਼ੁਲਾਸਾ ਕੀਤਾ ਗਿਆ ਹੈ ਕਿ ਦੇਸ਼ ਦੇ 4001 ਵਿਧਾਇਕਾਂ ਦੀ ਕੁੱਲ ਜਾਇਦਾਦ 3 ਸੂਬਿਆਂ- ਨਾਗਾਲੈਂਡ, ਮਿਜ਼ੋਰਮ ਅਤੇ ਸਿੱਕਮ ਦੇ 2023-24 ਦੇ ਕੁੱਲ ਸਾਲਾਨਾ ਬਜਟ ਤੋਂ 49,103 ਕਰੋੜ ਰੁਪਏ ਤੋਂ ਵਧ ਹੈ। ਨਾਗਾਲੈਂਡ ਦਾ 2023-24 ਦਾ ਸਾਲਾਨਾ ਬਜਟ 23,086 ਕਰੋੜ ਰੁਪਏ ਹੈ। ਮਿਜ਼ੋਰਮ ਦਾ 14,210 ਕਰੋੜ ਰੁਪਏ ਹੈ ਅਤੇ ਸਿੱਕਮ ਦਾ 11,807 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ- NIA ਨੇ ਹਰਿੰਦਰ ਰਿੰਦਾ ਤੇ ਅਰਸ਼ ਡੱਲਾ ਸਣੇ 6 ਗੈਂਗਸਟਰ-ਅੱਤਵਾਦੀਆਂ ਨੂੰ ਭਗੌੜਾ ਅਪਰਾਧੀ ਐਲਾਨਿਆ
ADR ਵਲੋਂ ਹਾਲ ਹੀ 'ਚ ਕੀਤੇ ਗਏ ਵਿਸ਼ਲੇਸ਼ਣ 'ਚ ਦਾਅਵਾ ਕੀਤਾ ਗਿਆ ਹੈ ਕਿ ਪੂਰੇ ਭਾਰਤ ਵਿਚ ਸੂਬਾ ਵਿਧਾਨ ਸਭਾ 'ਚ ਲੱਗਭਗ 44 ਫ਼ੀਸਦੀ ਵਿਧਾਇਕਾਂ ਨੇ ਆਪਣੇ ਖਿਲਾਫ਼ ਅਪਰਾਧਕ ਮਾਮਲੇ ਘੋਸ਼ਿਤ ਕੀਤੇ ਹਨ। ADR ਵਲੋਂ ਕੀਤੇ ਗਏ ਵਿਸ਼ਲੇਸ਼ਣ 'ਚ ਦੇਸ਼ ਭਰ ਵਿਚ ਸੂਬਾਈ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਮੌਜੂਦਾ ਵਿਧਾਇਕਾਂ ਵਲੋਂ ਚੋਣ ਲੜਨ ਤੋਂ ਪਹਿਲਾਂ ਦਾਇਰ ਕੀਤੇ ਗਏ ਪੱਤਰਾਂ ਦੀ ਪੜਤਾਲ ਕੀਤੀ ਗਈ ਅਤੇ ਸਬੰਧਤ ਵੇਰਵਾ ਪ੍ਰਾਪਤ ਕੀਤਾ ਗਿਆ। ਵਿਸ਼ਲੇਸ਼ਣ ਵਿਚ 28 ਸੂਬਾਈ ਵਿਧਾਨਸਭਾਵਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 4,033 ਵਿਚੋਂ ਕੁੱਲ 4,001 ਵਿਧਾਇਕਾਂ ਦਾ ਵੇਰਵਾ ਸ਼ਾਮਲ ਹੈ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8