ਪੁਣੇ 'ਚ ਕਿਸਾਨ ਦੇ ਘਰ 'ਚੋਂ 400 ਕਿਲੋ ਟਮਾਟਰ ਚੋਰੀ, ਜਾਣੋ ਕੀ ਹੈ ਪੂਰਾ ਮਾਮਲਾ
Saturday, Jul 22, 2023 - 10:51 AM (IST)
ਪੁਣੇ- ਬਾਜ਼ਾਰ ਵਿਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਮਹਾਰਾਸ਼ਟਰ ਦੇ ਪੁਣੇ ਵਿਚ ਇਕ ਕਿਸਾਨ ਨੇ ਪੁਲਸ ਨਾਲ ਸੰਪਰਕ ਕਰ ਕੇ 400 ਕਿਲੋਗ੍ਰਾਮ ਟਮਾਟਰ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਈ ਹੈ। ਕਿਸਾਨ ਨੇ ਪੁਲਸ ਨੂੰ ਦੱਸਿਆ ਕਿ ਇਸ ਚੋਰੀ ਕਾਰਨ ਉਸ ਨੂੰ ਲਗਭਗ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਮਣੀਪੁਰ ਦੀ ਘਟਨਾ 'ਤੇ PM ਮੋਦੀ ਬੋਲੇ- ਗੁੱਸੇ ਨਾਲ ਭਰਿਆ ਮੇਰਾ ਦਿਲ, ਦੇਸ਼ ਵਾਸੀਆਂ ਨੂੰ ਸ਼ਰਮਸਾਰ ਹੋਣਾ ਪਿਆ
ਦੱਸ ਦੇਈਏ ਕਿ ਹਾਲ ਹੀ ਦੇ ਹਫਤੇ 'ਚ ਦੇਸ਼ ਵਿਚ ਟਮਾਟਰ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਕਈ ਸੂਬਿਆਂ 'ਚ ਟਮਾਟਰ 100 ਰੁਪਏ ਤੋਂ 200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ। ਸ਼ਿਕਾਇਤਕਰਤਾ ਕਿਸਾਨ ਅਰੁਣ ਧੋਮੇ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਟਮਾਟਰ ਨੂੰ ਆਪਣੇ ਖੇਤਾਂ 'ਚ ਉਗਾਇਆ ਸੀ। ਖੇਤ ’ਚੋਂ ਟਮਾਟਰ ਤੋੜਨ ਤੋਂ ਬਾਅਦ ਮਜਦੂਰਾਂ ਦੀ ਮਦਦ ਨਾਲ ਉਸ ਨੂੰ ਸ਼ਿਰੂਰ ਤਹਿਸੀਲ 'ਚ ਆਪਣੇ ਘਰ ਲੈ ਆਏ ਸਨ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਮੁੜ ਬਾਹਰ ਆਵੇਗਾ ਰਾਮ ਰਹੀਮ, 30 ਦਿਨਾਂ ਦੀ ਮਿਲੀ ਪੈਰੋਲ
ਧੋਮੇ ਨੇ ਦੱਸਿਆ ਕਿ ਉਹ ਇਨ੍ਹਾਂ ਟਮਾਟਰਾਂ ਨੂੰ ਬਾਜ਼ਾਰ ਵਿਚ ਵੇਚਣ ਦੀ ਯੋਜਨਾ ਬਣਾ ਰਹੇ ਸਨ ਕਿ ਸਵੇਰੇ ਜਦੋਂ ਉਹ ਉੱਠੇ ਤਾਂ ਦੇਖਿਆ ਕਿ ਟਮਾਟਰਾਂ ਦੀਆਂ 20 ਪੇਟੀਆਂ ਗਾਇਬ ਸਨ, ਜਿਨ੍ਹਾਂ ਦਾ ਭਾਰ 400 ਕਿਲੋਗ੍ਰਾਮ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਮਹਿੰਗਾਈ ਦਰਮਿਆਨ ਟਮਾਟਰ ਦੀਆਂ ਵਧਦੀਆਂ ਕੀਮਤਾਂ ਦਾ ਫਾਇਦਾ ਚੁੱਕਦੇ ਹੋਏ ਹਾਲ ਹੀ 'ਚ ਇਕ ਹੋਰ ਕਿਸਾਨ ਨੇ ਪੁਣੇ ਜ਼ਿਲ੍ਹੇ 'ਚ ਹੀ 18,000 ਕਰੇਟ ਟਮਾਟਰ ਵੇਚ ਕੇ 3 ਕਰੋੜ ਰੁਪਏ ਕਮਾਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8