ਸਿੱਕਮ ''ਚ ਹੜ੍ਹ ਕਾਰਨ ਹੁਣ ਤੱਕ ਫ਼ੌਜ ਦੇ 7 ਜਵਾਨਾਂ ਸਮੇਤ 40 ਲੋਕਾਂ ਦੀ ਮੌਤ, ਤੀਸਤਾ ਨਦੀ ''ਚੋਂ ਮਿਲੀਆਂ 22 ਲਾਸ਼ਾਂ

Friday, Oct 06, 2023 - 08:30 PM (IST)

ਸਿੱਕਮ ''ਚ ਹੜ੍ਹ ਕਾਰਨ ਹੁਣ ਤੱਕ ਫ਼ੌਜ ਦੇ 7 ਜਵਾਨਾਂ ਸਮੇਤ 40 ਲੋਕਾਂ ਦੀ ਮੌਤ, ਤੀਸਤਾ ਨਦੀ ''ਚੋਂ ਮਿਲੀਆਂ 22 ਲਾਸ਼ਾਂ

ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੇ ਜਲਪਾਈਗੁੜੀ, ਸਿਲੀਗੁੜੀ ਅਤੇ ਕੂਚ ਬਿਹਾਰ 'ਚ ਤੀਸਤਾ ਨਦੀ 'ਚੋਂ 5 ਔਰਤਾਂ ਸਮੇਤ 22 ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਲੋਕ ਬੁੱਧਵਾਰ ਨੂੰ ਗੁਆਂਢੀ ਰਾਜ ਸਿੱਕਮ ਦੇ ਉੱਤਰੀ ਹਿੱਸੇ 'ਚ ਬੱਦਲ ਫਟਣ ਤੋਂ ਬਾਅਦ ਨਿਕਲੀ ਹਿਮਾਲੀਅਨ ਗਲੇਸ਼ੀਅਰ ਝੀਲ 'ਚ ਆਏ ਹੜ੍ਹ 'ਚ ਰੁੜ੍ਹ ਗਏ ਸਨ। ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੁਲ 22 ਲਾਸ਼ਾਂ 'ਚੋਂ 15 ਜਲਪਾਈਗੁੜੀ ਜ਼ਿਲ੍ਹੇ ਦੇ ਤੀਸਤਾ ਬੈਰਾਜ ਖੇਤਰ 'ਚ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਦੇ ਵਲੰਟੀਅਰਾਂ ਅਤੇ ਬਚਾਅ ਕਰਮਚਾਰੀਆਂ ਨੂੰ 4 ਸਿਲੀਗੁੜੀ ਖੇਤਰ 'ਚ ਅਤੇ ਬਾਕੀ ਕੂਚ ਬਿਹਾਰ ਜ਼ਿਲ੍ਹੇ 'ਚ ਮਿਲੀਆਂ ਹਨ, ਜਿੱਥੋਂ ਤੀਸਤਾ ਵਹਿ ਰਹੀ ਹੈ। ਇਹ ਨਦੀ ਸਿੱਕਮ ਤੋਂ ਪਾਰ ਹੋ ਕੇ ਨਿਕਲਦੀ ਹੈ।

ਇਹ ਵੀ ਪੜ੍ਹੋ : ਮੈਡੀਕਲ ਅਫ਼ਸਰ ਤੇ ਵਾਰਡ ਅਟੈਂਡੈਂਟ 10,000 ਰੁਪਏ ਰਿਸ਼ਵਤ ਲੈਂਦੇ ਕਾਬੂ, ਵਿਜੀਲੈਂਸ ਨੇ ਰੰਗੇ ਹੱਥੀਂ ਦਬੋਚੇ

PunjabKesari

ਸੂਤਰਾਂ ਨੇ ਦੱਸਿਆ ਕਿ ਲਾਸ਼ਾਂ 4 ਅਤੇ 5 ਅਕਤੂਬਰ ਨੂੰ ਬਰਾਮਦ ਕੀਤੀਆਂ ਗਈਆਂ ਸਨ। ਸਾਰੀਆਂ ਲਾਸ਼ਾਂ ਨੂੰ ਸਬੰਧਤ ਜ਼ਿਲ੍ਹੇ ਦੀ ਪੁਲਸ ਨੇ ਕਬਜ਼ੇ 'ਚ ਲੈ ਕੇ ਪਛਾਣ ਹੋਣ ਤੱਕ ਮੁਰਦਾਘਰ 'ਚ ਰਖਵਾ ਦਿੱਤਾ ਹੈ। ਸੂਤਰਾਂ ਮੁਤਾਬਕ ਮਰਨ ਵਾਲਿਆਂ 'ਚ 4 ਫ਼ੌਜੀ ਸਨ। ਬਰਾਮਦ ਹੋਈਆਂ ਲਾਸ਼ਾਂ 'ਚੋਂ 5 ਦੀ ਪਛਾਣ ਗੋਪਾਲ ਮੱਦੀ, ਐੱਲ ਨਾਇਕ ਭਵਾਨੀ ਸਿੰਘ ਚੌਹਾਨ, ਐੱਲ ਨਾਇਕ ਐੱਨਜੀ ਪ੍ਰਸਾਦ, ਰਾਹੁਲ ਮੋਦਕ ਅਤੇ ਬਿਮਲ ਓਰਨ ਵਜੋਂ ਹੋਈ ਹੈ। ਅਚਾਨਕ ਆਏ ਹੜ੍ਹ 'ਚ ਬੁੱਧਵਾਰ ਸਵੇਰੇ 6 ਵਜੇ ਤੋਂ ਫ਼ੌਜ ਦੇ 22 ਜਵਾਨ ਲਾਪਤਾ ਹਨ। ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰੀ ਮੀਂਹ ਕਾਰਨ ਉੱਤਰੀ ਸਿੱਕਮ ਵਿੱਚ ਇਕ ਝੀਲ ਦੇ ਕੰਢੇ ਹਿਮਾਲਿਆ ਦੇ ਗਲੇਸ਼ੀਅਰ ਦੇ ਟੁੱਟਣ ਤੋਂ ਬਾਅਦ ਲਗਭਗ 100 ਲੋਕ ਲਾਪਤਾ ਹਨ। ਸਿੱਕਮ ਦੀ ਲੋਨਾਕ ਝੀਲ ਓਵਰਫਲੋ ਹੋ ਗਈ, ਜਿਸ ਕਾਰਨ ਹੜ੍ਹ ਆ ਗਿਆ।

ਇਹ ਵੀ ਪੜ੍ਹੋ : ਸ਼ਾਤਿਰ ਔਰਤਾਂ ਨੇ ਬੈਂਕ ’ਚ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ, ਲਾ ਗਈਆਂ 1 ਲੱਖ ਦਾ ਚੂਨਾ

PunjabKesari

ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਦੱਸਿਆ ਕਿ ਬਰਦਾਂਗ ਖੇਤਰ ਤੋਂ ਲਾਪਤਾ ਹੋਏ 23 ਫ਼ੌਜੀ ਜਵਾਨਾਂ 'ਚੋਂ 7 ਦੀਆਂ ਲਾਸ਼ਾਂ ਨੀਵੇਂ ਇਲਾਕਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਇਕ ਨੂੰ ਬਚਾ ਲਿਆ ਗਿਆ ਹੈ ਅਤੇ 15 ਲਾਪਤਾ ਸੈਨਿਕਾਂ ਦੀ ਭਾਲ ਜਾਰੀ ਹੈ। ਉੱਤਰੀ ਸਿੱਕਮ ਦੀ ਲੋਨਾਕ ਝੀਲ 'ਤੇ ਬੁੱਧਵਾਰ ਸਵੇਰੇ ਬੱਦਲ ਫਟਣ ਕਾਰਨ ਹੜ੍ਹ ਆਉਣ ਕਾਰਨ 15 ਸੈਨਿਕਾਂ ਸਮੇਤ ਕੁਲ 103 ਲੋਕ ਅਜੇ ਵੀ ਲਾਪਤਾ ਹਨ। ਸਿੱਕਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਸਐੱਸਡੀਐੱਮਏ) ਨੇ ਆਪਣੇ ਤਾਜ਼ਾ ਬੁਲੇਟਿਨ ਵਿੱਚ ਕਿਹਾ ਕਿ ਹੁਣ ਤੱਕ 2,411 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਰਾਹਤ ਕੈਂਪਾਂ 'ਚ ਲਿਜਾਇਆ ਗਿਆ ਹੈ, ਜਦੋਂ ਕਿ 22,000 ਤੋਂ ਵੱਧ ਲੋਕ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ। 4 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 7,644 ਲੋਕਾਂ ਨੂੰ 26 ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ।

PunjabKesari
 

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News