ਸਾਕਸ਼ੀ ਮਹਾਰਾਜ ਬੋਲੇ- ਹਿੰਦੂ ਘਟੇ ਤਾਂ ਦੇਸ਼ ਵੰਡਿਆ ਗਿਆ, 4 ਪਤਨੀਆਂ ਤੇ 40 ਬੱਚੇ ਨਹੀਂ ਚੱਲਣਗੇ

Thursday, May 09, 2024 - 04:18 PM (IST)

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦਾ ਤੀਜਾ ਗੇੜ ਖ਼ਤਮ ਹੋ ਚੁੱਕਾ ਹੈ। ਸਾਰੀਆਂ ਪਾਰਟੀਆਂ ਚੌਥੇ ਗੇੜ ਦੀਆਂ ਤਿਆਰੀਆਂ ਕਰ ਰਹੀਆਂ ਹਨ। ਇਸ ਦਰਮਿਆਨ ਨੇਤਾਵਾਂ ਵਲੋਂ ਜੰਮ ਕੇ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ਉਨਾਓ ਤੋਂ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸਾਕਸ਼ੀ ਮਹਾਰਾਜ ਨੇ ਵਧਦੀ ਆਬਾਦੀ ਨੂੰ ਲੈ ਕੇ ਕਿਹਾ ਕਿ ਜੇਕਰ ਹਿੰਦੂ ਘਟੇ ਤਾਂ ਦੇਸ਼ ਵੰਡਿਆ ਗਿਆ, ਇਸ ਲਈ ਆਬਾਦੀ ਕੰਟਰੋਲ ਲਈ ਸਖ਼ਤ ਕਾਨੂੰਨ ਬਣਾਉਣਾ ਬੇਹੱਦ ਜ਼ਰੂਰੀ ਹੈ। 

ਇਹ ਵੀ ਪੜ੍ਹੋ- ਅਧਿਐਨ 'ਚ ਖ਼ੁਲਾਸਾ; 65 ਸਾਲਾਂ 'ਚ ਦੇਸ਼ 'ਚ 7.8 ਫ਼ੀਸਦੀ ਘਟੀ ਹਿੰਦੂ ਆਬਾਦੀ, ਜਾਣੋ ਕਿੰਨੀ ਵਧੀ ਮੁਸਲਿਮ ਆਬਾਦੀ

ਉਨਾਓ ਦੇ ਸੰਸਦ ਮੈਂਬਰ ਨੇ ਕਿਹਾ ਕਿ ਮੈਨੂੰ ਇਹ ਪੜ੍ਹ ਕੇ ਦੁੱਖ ਹੋਇਆ ਹੈ ਕਿ 8 ਫੀਸਦੀ ਹਿੰਦੂ ਘਟੇ ਹਨ ਅਤੇ 40 ਫੀਸਦੀ ਮੁਸਲਮਾਨ ਵਧੇ ਹਨ। ਵੰਡ ਵੇਲੇ ਪਾਕਿਸਤਾਨ ਵਿਚ 23 ਫ਼ੀਸਦੀ ਹਿੰਦੂ ਸਨ ਪਰ ਬਾਅਦ ਵਿਚ ਇਹ ਘਟਦੇ ਹੀ ਗਏ ਜਾਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਜਾਂ ਦੇਸ਼ ਵਿਚੋਂ ਕੱਢ ਦਿੱਤਾ ਗਿਆ, ਜੋ ਰਹਿ ਗਏ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰ ਦਿੱਤਾ ਗਿਆ ਅਤੇ ਬਾਕੀ ਬਚੇ ਲੋਕਾਂ ਦੀ ਹਾਲਤ ਬਹੁਤ ਖਰਾਬ ਹੈ।

ਇਹ ਵੀ ਪੜ੍ਹੋ- ਚਿਕਨ ਸ਼ੋਰਮਾ ਖਾਣ ਮਗਰੋਂ 19 ਸਾਲਾ ਨੌਜਵਾਨ ਦੀ ਵਿਗੜੀ ਸਿਹਤ, 2 ਦਿਨ ਬਾਅਦ ਹੋਈ ਮੌਤ

ਇਸ ਦੇ ਨਾਲ ਹੀ ਮਹਾਰਾਜ ਨੇ ਅੱਗੇ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਵੀ ਵਧਦੀ ਆਬਾਦੀ 'ਤੇ ਚਿੰਤਾ ਪ੍ਰਗਟਾਈ ਹੈ। ਇਸ ਦੇਸ਼ ਵਿਚ ਜਨਸੰਖਿਆ ਕੰਟਰੋਲ ਕਾਨੂੰਨ ਤੁਰੰਤ ਪ੍ਰਭਾਵ ਨਾਲ ਬਣਾਇਆ ਜਾਣਾ ਚਾਹੀਦਾ ਹੈ। ਜਦੋਂ ਵੀ ਹਿੰਦੂ ਘਟੇ, ਦੇਸ਼ ਵੰਡਿਆ ਗਿਆ। ਭਾਜਪਾ ਉਮੀਦਵਾਰ ਨੇ ਅੱਗੇ ਕਿਹਾ ਕਿ ਮੈਂ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ ਇਸ ਦੇਸ਼ ਵਿਚ 4 ਪਤਨੀਆਂ ਅਤੇ 40 ਬੱਚੇ ਹੋਣ ਨਾਲ ਕੰਮ ਨਹੀਂ ਚੱਲੇਗਾ। ਜੇ ਮੈਂ 4 ਬੱਚਿਆਂ ਲਈ ਅਪੀਲ ਕਰਨਾ ਸ਼ੁਰੂ ਕਰਾਂ ਤਾਂ ਕੀ ਹੋਵੇਗਾ? ਉਂਝ ਵੀ ਲੋਕਾਂ ਨੇ ਮੇਰੇ ਇਸ ਬਿਆਨ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਕਾਰਨ ਮੇਰੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਦੋਂ ਕਿ ਮੈਂ ਨਾ ਤਾਂ ਹਿੰਦੂਆਂ ਦੀ ਗੱਲ ਕਰਦਾ ਹਾਂ ਅਤੇ ਨਾ ਹੀ ਮੁਸਲਮਾਨਾਂ ਦੀ, ਮੈਂ ਦੇਸ਼ ਦੀ ਗੱਲ ਕਰਦਾ ਹਾਂ।

ਇਹ ਵੀ ਪੜ੍ਹੋ-  ਏਅਰ ਇੰਡੀਆ ਐਕਸਪ੍ਰੈੱਸ ਦੀਆਂ 70 ਉਡਾਣਾਂ ਰੱਦ, ਇਕੱਠਿਆਂ Sick Leave 'ਤੇ ਗਏ ਸੀਨੀਅਰ ਕਰੂ ਮੈਂਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News