ਰਾਜਸਥਾਨ ''ਚ ਅਫੀਮ ਤਸਕਰੀ ਦਾ ਵੱਡਾ ਮਾਮਲਾ ਹੁਣ ਕੋਰਟ ਨੇ ਸੁਣਾਇਆ ਵੱਡਾ ਫੈਸਲਾ

12/19/2019 10:49:51 PM

ਹਨੂੰਮਾਨਗੜ੍ਹ (ਵਿਕਰਮ ਸਿੰਘ ਕੰਬੋਜ) — ਅਫੀਮ ਤਸਕਰੀ ਮਾਮਲੇ 'ਚ ਬੀਕਾਨੇਰ ਸੰਭਾਗ ਦੇ ਹੁਣ ਤਕ ਦੇ ਸਭ ਤੋਂ ਵੱਡੇ ਮਾਮਲੇ 'ਚ ਅੱਜ ਹਨੂੰਮਾਨਗੜ੍ਹ ਦੀ ਐੱਨ.ਡੀ.ਪੀ.ਐੱਸ. ਕੋਰਟ ਨੇ ਆਪਣੇ ਅਹਿਮ ਫੈਸਲੇ 'ਚ ਚਾਰ ਤਸਕਰਾਂ ਨੂੰ 20-20 ਸਾਲ ਸਖਤ ਕੈਦ ਦੀ ਸਜ਼ਾ ਸੁਣਾਈ। ਕੇਸ ਮੁਤਾਬਕ 9 ਸਤੰਬਰ 2013 ਨੂੰ ਜੰਕਸ਼ਨ ਪੁਲਸ ਨੇ ਹਿਰਣਾਵਾਲੀ ਪਿੰਡ 'ਚ ਨਾਕਾਬੰਦੀ ਦੌਰਾਨ ਇਕ ਟਰੱਕ ਤੋਂ ਪਿਆਜ ਦੇ ਹੇਠਾਂ 2 ਬੋਰੀਆਂ 'ਚ ਲੁਕਾ ਕੇ ਰੱਖੀ 1 ਕੁਇੰਟਲ 58 ਕਿਲੋ ਅਫੀਮ ਬਰਾਮਦ ਕਰਦੇ ਹੋਏ ਟਰੱਕ ਚਾਲਕ ਸੁਰੇਸ਼ ਚੰਦਰ ਅਤੇ ਖਲਾਸੀ ਬਾਬੂਲਾਲ ਨੂੰ ਗ੍ਰਿਫਤਾਰ ਕੀਤਾ ਸੀ। ਇਸੇ ਦੌਰਾਨ ਨਾਲ ਚੱਲ ਰਹੀ ਤਸਕਰਾਂ ਦੀ ਕਾਰ ਨੂੰ ਵੀ ਰੋਕ ਕੇ ਮਾਂਗੀਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਚੌਥਾ ਤਸਕਰ ਪ੍ਰਕਾਸ਼ ਚੰਦਰ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ। ਇਸ ਕੇਸ 'ਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਨ.ਡੀ.ਪੀ.ਐੱਸ. ਕੋਰਟ ਹਨੂੰਮਾਨਗੜ੍ਹ ਦੇ ਸੀਨੀਅਰ ਜੱਜ ਵੀਰੇਂਦਰ ਕੁਮਾਰ ਜਸੂਜਾ ਨੇ ਚਾਰਾਂ ਤਸਕਰਾਂ ਨੂੰ 20-20 ਸਾਲ ਸਖਤ ਕੈਦ ਦੀ ਸਜ਼ਾ ਅਤੇ 2-2 ਲੱਖ ਰੁਪਏ ਜੁਰਮਾਨਾ ਲਗਾਇਆ। ਪੁਲਸ ਨੇ ਜਾਂਚ 'ਚ ਚਾਰ ਹੋਰਾਂ ਨੂੰ ਵੀ ਦੋਸ਼ੀ ਮੰਨਿਆ ਸੀ ਜੋ ਫਿਲਹਾਲ ਫਰਾਰ ਚੱਲ ਰਹੇ ਹਨ। ਮਾਮਲੇ ਦੀ ਪੈਰਵੀ ਵਿਸ਼ੇਸ਼ ਸਰਕਾਰੀ ਵਕੀਲ ਦਿਨੇਸ਼ ਦਾਧੀਚ ਨੇ ਕੀਤੀ।


Inder Prajapati

Content Editor

Related News