ACB ਦੀ ਵੱਡੀ ਕਾਰਵਾਈ, ਮੁੰਬਈ ਪੁਲਸ ਦੇ 4 ਜਵਾਨ 2 ਲੱਖ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ

11/25/2020 2:18:42 AM

ਜੈਪੁਰ - ਜੈਪੁਰ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਏ.ਸੀ.ਬੀ. ਨੇ ਮੁੰਬਈ ਪੁਲਸ ਦੇ ਸਬ ਇੰਸਪੈਕਟਰ ਅਤੇ 3 ਕਾਂਸਟੇਬਲ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ। ਜੈਪੁਰ ਦੇ ਇੱਕ ਵਿਅਕਤੀ ਖ਼ਿਲਾਫ਼ ਮੁੰਬਈ 'ਚ ਧੋਖਾਧੜੀ ਦਾ ਮਾਮਲਾ ਦਰਜ ਸੀ। ਇਸ ਮਾਮਲੇ 'ਚ ਰਾਹਤ ਦੇਣ ਦੇ ਬਦਲੇ ਰਿਸ਼ਵਤ ਮੰਗੀ ਗਈ ਸੀ।

2 ਲੱਖ ਦੀ ਇਹ ਰਿਸ਼ਵਤ ਜੈਪੁਰ ਦੇ ਭਾਂਕਰੋਟਾ ਸਥਿਤ ਇੱਕ ਨਿੱਜੀ ਹੋਟਲ 'ਚ ਲਈ ਗਈ। ਮੁੰਬਈ ਦੇ ਬੋਰੀਵਲੀ ਪੁਲਸ ਥਾਣਾ 'ਚ ਕਾਰਜਕਾਰੀ ਸਬ ਇੰਸਪੈਕਟਰ ਪ੍ਰਸ਼ਾਂਤ ਸ਼ਿੰਦੇ ਅਤੇ ਤਿੰਨ ਕਾਂਸਟੇਬਲ ਲਕਸ਼ਮਣ, ਸੁਭਾਸ਼ ਪਾਂਡੁਰੰਗ ਅਤੇ ਸਚਿਨ ਅਸ਼ੋਕ ਗੁੜਕੇ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਜੈਪੁਰ ਰੇਲਵੇ ਸਟੇਸ਼ਨ ਸਥਿਤ ਗੰਗਾ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ।

ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਡਾਇਰੈਕਟਰ ਜਨਰਲ ਭਗਵਾਨ ਲਾਲ ਸੋਨੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਨ ਸ਼ਰਮਾ ਨੇ ਏ.ਸੀ.ਬੀ. 'ਚ ਇਹ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੇ ਜੈਪੁਰ ਸਥਿਤ ਮਕਾਨ 'ਚ ਕਿਰਾਏ 'ਚ ਰਹਿਣ ਵਾਲੇ ਮੁੰਬਈ ਨਿਵਾਸੀ ਵਿਨੋਦ ਖ਼ਿਲਾਫ਼ ਬੋਰੀਵਲੀ ਥਾਣੇ 'ਚ ਧੋਖਾਧੜੀ ਦਾ ਮੁਕੱਦਮਾ ਦਰਜ ਸੀ, ਜਿਸ 'ਚ ਸੋਮਵਾਰ ਰਾਤ ਨੂੰ ਉਸ ਦੇ ਪਿਤਾ ਜੀ ਨੂੰ ਮੁੰਬਈ ਪੁਲਸ ਦੇ ਉਕਤ ਚਾਰਾਂ ਪੁਲਸ ਕਰਮੀਆਂ ਨੇ ਫੜ ਲਿਆ। ਉਹ ਸ਼ਿਕਾਇਤਕਰਤਾ  ਦੇ ਪਿਤਾ 'ਤੇ ਇਹ ਦਬਾਅ ਬਣਾ ਰਹੇ ਸਨ ਕਿ ਦੋਸ਼ੀ ਵਿਨੋਦ ਨੂੰ ਫੜਿਆ ਜਾਵੇ। ਸ਼ਿਕਾਇਤਕਰਤਾ ਦੇ ਪਿਤਾ ਨੂੰ ਗ੍ਰਿਫਤਾਰ ਨਹੀਂ ਕਰਨ ਦੀ ਏਵਜ 'ਚ ਸ਼ਿਕਾਇਤਕਰਤਾ ਤੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ।


Inder Prajapati

Content Editor

Related News