ਬਿਹਾਰ: 4 ਵਿਅਕਤੀਆਂ ਦਾ ਹੋਇਆ ਕਤਲ, ਲੋਕਾਂ ਨੇ ਕੀਤਾ ਵਿਰੋਧ

11/19/2017 2:26:01 PM

ਪਟਨਾ— ਬਿਹਾਰ ਦੇ ਖਗੜੀਆ ਜ਼ਿਲੇ ਦੇ ਲਗਾਰ ਬਹੀਆਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਾਲੀਬਾਲ ਮੈਚ ਦੇਖਣ ਦੇ ਬਹਾਨੇ ਨਾਲ ਬੁਲਾ ਕੇ ਦੋਸ਼ੀਆਂ ਨੇ ਚਾਰ ਵਿਅਕਤੀਆਂ ਦਾ ਕਤਲ ਕਰ ਦਿੱਤਾ ਅਤੇ ਲਾਸ਼ਾਂ ਨੂੰ ਗੰਗਾ ਨਦੀ 'ਚ ਸੁੱਟ ਦਿੱਤਾ। ਪੁਲਸ ਵੱਲੋਂ ਤਲਾਸ਼ੀ ਅਭਿਆਨ ਚਲਾ ਕੇ ਲਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਗੁੱਸੇ 'ਚ ਆਏ ਲੋਕਾਂ ਨੇ ਨਵਗਛੀਆ 'ਚ ਐਸ.ਪੀ ਸੁਧੀਰ ਕੁਮਾਰ ਦੇ ਘਰ ਸਾਹਮਣੇ ਜ਼ਾਮ ਲਗਾ ਕੇ ਪ੍ਰਦਰਸ਼ਨ ਕੀਤਾ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਕਾਰਵਾਈ ਦਾ ਭਰੋਸਾ ਦੇ ਕੇ ਰਸਤੇ ਨੂੰ ਖੁਲਵਾਇਆ। 
ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ 13 ਨਵੰਬਰ ਤੋਂ ਭਾਗਲਪੁਰ ਦੇ ਖਰੀਕ ਸਥਿਤ ਨਰਕਟੀਆ ਬਿਹਪੁਰ ਦੇ ਗੌਰੀਪੁਰ ਪਿੰਡ ਤੋਂ ਲਾਪਤਾ ਸੀ। ਮ੍ਰਿਤਕ ਵਿਅਕਤੀਆਂ ਦੀ ਪਛਾਣ ਪਿੰਡ ਵਾਸੀ ਪ੍ਰਦੀਪ ਝਾ, ਸ਼ਰਵਣ ਕੁਮਾਰ ਚੌਧਰੀ ਅਤੇ ਬਿਹਪੁਰ ਖੇਤਰ ਦੇ ਗੌਰੀਪੁਰ ਵਾਸੀ ਸੌਰਭ ਕੁਮਾਰ ਦੇ ਰੂਪ 'ਚ ਹੋਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਸ਼ੱਕ ਦੇ ਆਧਾਰ 'ਤੇ ਠੁੱਟੀ ਵਾਸੀ ਰੋਹਿਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਰੋਹਿਤ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਮੇਲੇ 'ਚ ਵਾਲੀਬਾਲ ਮੈਚ ਦੌਰਾਨ ਹੋਈ ਕੁੱਟਮਾਰ ਦੇ ਬਾਅਦ ਹੀ ਬਿਹਪੁਰ ਥਾਣਾ ਖੇਤਰ ਦੇ ਗੌਰੀਪੁਰ ਵਾਸੀ ਪਿੰਟੂ ਝਾ ਨੇ ਚਾਰਾਂ ਵਿਅਕਤੀਆਂ ਦੇ ਕਤਲ ਦੀ ਸਾਜਿਸ਼ ਰਚੀ ਸੀ। ਨਵਗਛੀਆ ਦੇ ਇੰਚਾਰਜ਼ ਪ੍ਰਦੀਪ ਕੁਮਾਰ ਨੇ ਚਾਰਾਂ ਵਿਅਕਤੀਆਂ ਦੇ ਕਤਲ ਦੀ ਪੁਸ਼ਟੀ ਕੀਤੀ ਹੈ।


Related News