ਕਸ਼ਮੀਰ ''ਚ ਇਕ ਅੱਤਵਾਦੀ ਸਮੇਤ 4 ਲੋਕ ਹਥਿਆਰਾਂ ਸਣੇ ਗ੍ਰਿਫਤਾਰ

02/29/2020 9:31:23 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਇਕ ਅੱਤਵਾਦੀ ਸਮੇਤ 4 ਵਿਅਕਤੀਆਂ ਨੂੰ ਇਕ ਹਸਪਤਾਲ 'ਚੋਂ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਸੂਤਰਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਖੇਤਰ ਦੇ ਵਾਸੀ ਵਕੀਲ ਅਹਿਮਦ ਭੱਟ ਨੂੰ ਸ਼ਹਿਰ 'ਚ ਸਥਿਤ ਹੱਡੀਆਂ ਅਤੇ ਜਬਾੜਿਆਂ ਦੇ ਇਕ ਹਸਪਤਾਲ 'ਚੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਭੱਟ ਹਸਪਤਾਲ 'ਚ ਇਲਾਜ ਲਈ ਆਇਆ ਸੀ ਅਤੇ 2 ਔਰਤਾਂ ਤੇ ਇਕ ਮਰਦ ਉਸ ਦੇ ਨਾਲ ਸਨ। ਅੱਤਵਾਦੀ ਕੋਲੋਂ 2 ਪਿਸਤੌਲ ਅਤੇ 1 ਗ੍ਰਨੇਡ ਬਰਾਮਦ ਕੀਤਾ ਗਿਆ। ਚਾਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।


KamalJeet Singh

Content Editor

Related News