ਮਣੀਪੁਰ ’ਚ ਜਾਰੀ ਹਿੰਸਾ ’ਚ 4 ਲੋਕਾਂ ਦਾ ਗੋਲੀ ਮਾਰ ਕੇ ਕਤਲ, ਪੁਲਸ ਹੈੱਡਕੁਆਰਟਰ ’ਚ ਭੰਨ-ਤੋੜ
Friday, Jan 19, 2024 - 12:22 PM (IST)
ਇੰਫਾਲ (ਭਾਸ਼ਾ)- ਮਣੀਪੁਰ ’ਚ ਜਾਤੀ ਹਿੰਸਾ ਜਾਰੀ ਹੈ। ਸੂਬੇ ਦੇ ਬਿਸ਼ਨੂਪੁਰ ਜ਼ਿਲੇ ’ਚ ਵੀਰਵਾਰ ਸ਼ਾਮ ਨੂੰ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਨਿੰਗਥੌਖੋਂਗ ਖਾ ਖੁਨੌ ’ਚ ਵਾਪਰੀ। ਜਦੋਂ ਮਜ਼ਦੂਰ ਖੇਤਾਂ ਦੀ ਸਿੰਜਾਈ ਕਰ ਰਹੇ ਸਨ ਤਾਂ 5-6 ਬੰਦੂਕਧਾਰੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਦੂਜੇ ਪਾਸੇ, ਕਾਂਗਪੋਕਪੀ ਜ਼ਿਲੇ ’ਚ 2 ਭਾਈਚਾਰਿਆਂ ਦਰਮਿਆਨ ਗੋਲੀਬਾਰੀ ਹੋਈ। ਸ਼ੱਕੀ ਅੱਤਵਾਦੀਆਂ ਨੇ ਆਲੇ-ਦੁਆਲੇ ਦੇ ਪਹਾੜੀ ਖੇਤਰਾਂ ਤੋਂ ਕਾਂਗਚੁਪ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹੇਠਲੇ ਇਲਾਕਿਆਂ ’ਚ ਪੇਂਡੂ ਵਾਲੰਟੀਅਰਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਇਸ ਗੋਲੀਬਾਰੀ ’ਚ ਪਿੰਡ ਦੇ ਇਕ ਵਾਲੰਟੀਅਰ ਦੀ ਮੌਤ ਹੋ ਗਈ। ਵਾਲੰਟੀਅਰ ਦੀ ਮੌਤ ਤੋਂ ਬਾਅਦ ਵੱਡੀ ਗਿਣਤੀ ’ਚ ਔਰਤਾਂ ਨੇ ਹਿੰਸਾ ਦੇ ਵਿਰੋਧ ’ਚ ਇੰਫਾਲ ’ਚ ਰੈਲੀ ਕੱਢੀ।
ਇਹ ਵੀ ਪੜ੍ਹੋ : ਗੁਜਰਾਤ 'ਚ ਵਾਪਰਿਆ ਦਰਦਨਾਕ ਹਾਦਸਾ, ਵਿਦਿਆਰਥੀਆਂ ਨਾਲ ਭਰੀ ਕਿਸ਼ਤੀ ਝੀਲ 'ਚ ਪਲਟੀ, 15 ਦੀ ਮੌਤ
ਉਨ੍ਹਾਂ ਨੂੰ ਰਾਜ ਭਵਨ ਤੋਂ ਸਿਰਫ 300 ਮੀਟਰ ਦੀ ਦੂਰੀ ’ਤੇ ਰੋਕ ਲਿਆ ਗਿਆ, ਜਿਸ ਕਾਰਨ ਮਹਿਲਾ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਟਕਰਾਅ ਹੋ ਗਿਆ। ਪੁਲਸ ਮੁਲਾਜ਼ਮਾਂ ਨੇ ਭੀੜ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਗੁੱਸੇ ’ਚ ਆਈ ਭੀੜ ਨੇ ਥੌਬਲ ਜ਼ਿਲੇ ’ਚ ਖੰਗਾਬੋਕ ਵਿਖੇ ਤੀਜੀ ਭਾਰਤੀ ਰਿਜ਼ਰਵ ਬਟਾਲੀਅਨ ਨੂੰ ਨਿਸ਼ਾਨਾ ਬਣਾਇਆ ਅਤੇ ਪੁਲਸ ਹੈੱਡਕੁਆਰਟਰ ’ਚ ਭੰਨ-ਤੋੜ ਕੀਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਭਜਾ ਦਿੱਤਾ। ਇਸ ਨਾਲ ਸੂਬੇ ’ਚ ਬੁੱਧਵਾਰ ਤੋਂ ਹੁਣ ਤੱਕ 2 ਪੁਲਸ ਕਮਾਂਡੋ ਸਮੇਤ ਕਰੀਬ 7 ਲੋਕਾਂ ਦਾ ਕਤਲ ਹੋ ਚੁੱਕਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8