UP: ਕੈਮੀਕਲ ਫੈਕਟਰੀ ''ਚ ਧਮਾਕੇ ਕਾਰਨ 4 ਲੋਕਾਂ ਦੀ ਮੌਤ, ਲਾਸ਼ਾਂ ਦੇ ਉੱਡੇ ਚਿਥੜੇ, ਦੂਰ-ਦੂਰ ਤਕ ਡਿੱਗੇ ਟੁਕੜੇ

Friday, Mar 31, 2023 - 06:03 PM (IST)

UP: ਕੈਮੀਕਲ ਫੈਕਟਰੀ ''ਚ ਧਮਾਕੇ ਕਾਰਨ 4 ਲੋਕਾਂ ਦੀ ਮੌਤ, ਲਾਸ਼ਾਂ ਦੇ ਉੱਡੇ ਚਿਥੜੇ, ਦੂਰ-ਦੂਰ ਤਕ ਡਿੱਗੇ ਟੁਕੜੇ

ਬੁਲੰਦਸ਼ਹਿਰ- ਉੱਤਰ-ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਕੈਮੀਕਲ ਬਣਾਉਣ ਵਾਲੀ ਇਕ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਕਾਰਨ ਫੈਕਟਰੀ ਢਹਿ-ਢੇਰੀ ਹੋ ਗਈ ਹੈ। ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ।

PunjabKesari

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਕਿਲੋਮੀਟਰ ਦੂਰ ਤਕ ਇਸਦੀ ਆਵਾਜ਼ ਪਹੁੰਚੀ।

PunjabKesari

ਧਮਾਕੇ ਕਾਰਨ ਆਲੇ-ਦੁਆਲੇ ਦੇ ਮਕਾਨਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਤਕ ਟੁੱਟ ਗਏ। ਉੱਥੇ ਹੀ ਫੈਕਟਰੀ 'ਚ ਕੰਮ ਕਰਨ ਵਾਲੇ ਲੋਕਾਂ ਦੇ ਚਿਥੜੇ ਉੱਡ ਗਏ। ਲਾਸ਼ਾਂ ਦੇ ਟੁਕੜੇ ਦੂਰ-ਦੂਰ ਖਿੱਲਰ ਗਏ।

 


author

Rakesh

Content Editor

Related News