ਪਤਨੀ ਨਾਲ ਹੋਏ ਝਗੜੇ ਦੀ ਬਲੀ ਚੜ੍ਹੀ 4 ਮਹੀਨੇ ਦੀ ਮਾਸੂਮ, ਪਿਤਾ ਨੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

01/16/2017 1:16:20 PM

ਜੈਪੁਰ— ਰਾਜਸਥਾਨ ਦੇ ਜੈਪੁਰ ''ਚ ਪਤਨੀ ਨਾਲ ਝਗੜੇ ''ਚ ਚਾਰ ਮਹੀਨੇ ਦੀ ਬੇਟੀ ਨੂੰ ਮਾਰਨ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਕਰਣੀ ਵਿਹਾਰ ਥਾਣਾ ਖੇਤਰ ''ਚ ਸਿਰਸੀ ਰੋਡ ''ਤੇ ਰਹਿਣ ਵਾਲੇ ਮੁੰਸ਼ੀ ਰਾਮ ਸਾਸੀ ਦਾ ਰਾਤ 1.30 ਵਜੇ ਪਤਨੀ ਨਾਲ ਝਗੜਾ ਹੋ ਗਿਆ। ਇਸ ਦੌਰਾਨ ਉਸ ਨੇ ਆਪਣੀ 4 ਮਹੀਨੇ ਦੀ ਬੇਟੀ ਨੂੰ ਜ਼ਮੀਨ ''ਤੇ ਪਟਕ ਦਿੱਤਾ। ਕਾਤਲ ਪਿਤਾ ਉਸ ਸਮੇਂ ਨਸ਼ੇ ''ਚ ਧੁੱਤ ਸੀ। ਘਟਨਾ ਦੀ ਸੂਚਨਾ ਕਾਤਲ ਦੇ ਪਤਨੀ ਨੇ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।  


Disha

News Editor

Related News