ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਗਲਾ ਘੁੱਟ ਕੇ ਕੀਤੀ ਹੱਤਿਆ
Friday, May 15, 2020 - 12:52 AM (IST)
ਪ੍ਰਯਾਗਰਾਜ / ਲਖਨਾਊ (ਨਾਸਿਰ)— ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਵੀਰਾਵਰ ਨੂੰ ਦਿਨ-ਦਿਹਾੜੇ ਇਕ ਹੀ ਪਰਿਵਾਰ ਦੇ 4 ਲੋਕਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸ਼ਹਿਰ ਦੇ ਪ੍ਰੀਤਮਨਗਰ ਕਾਲੋਨੀ ਦੇ ਘੂਮਨਗੰਜ ਇਲਾਕੇ ਦੀ ਹੈ। ਵਪਾਰੀ ਤੁਲਸੀਦਾਸ (66), ਉਸਦੀ ਪਤਨੀ ਕਿਰਣ (62), ਬੇਟੀ ਨਿਹਾਰਿਕਾ (27) ਤੇ ਨੂੰਹ ਪ੍ਰਿਯੰਕਾ (32) ਦੀ ਹੱਤਿਆ ਹੋਈ ਹੈ। ਦੁਪਹਿਰ 'ਚ ਜਦੋ ਵਪਾਰੀ ਦਾ ਬੇਟਾ ਆਤਿਸ਼ ਘਰ ਪਹੁੰਚਿਆ ਤਾਂ ਉਸਦੇ ਹੋਸ਼ ਉੱਡ ਗਏ। ਘਰ ਦੇ ਅੰਦਰ ਮਾਤਾ-ਪਿਤਾ, ਭੈਣ ਤੇ ਉੱਪਰ ਵਾਲੇ ਕਮਰੇ 'ਚ ਪਤਨੀ ਦੀ ਖੂਨ ਨਾਲ ਲੱਥਪਥ ਲਾਸ਼ਾ ਪਈਆਂ ਸਨ। ਕਾਤਲ ਘਰ ਦੇ ਰਸਤੇ ਤੋਂ ਅੰਦਰ ਆਇਆ ਤੇ ਦੁਕਾਨ ਵੱਲ ਲੈ ਜਾ ਕੇ ਉਸਦੇ ਬਜ਼ੁਰਗ ਪਿਤਾ ਤੁਲਸੀਦਾਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।