ਜਾਦੂ-ਟੂਣੇ ਦੇ ਸ਼ੱਕ 'ਚ ਗੁਆਂਢੀ ਨੇ ਕਰ'ਤਾ ਵੱਡਾ ਕਾਂਡ, 11 ਮਹੀਨੇ ਦੇ ਮਾਸੂਮ ਸਣੇ 4 ਲੋਕਾਂ ਦਾ ਹਥੌੜੇ ਮਾਰ ਕੇ ਕੀਤਾ ਕਤ

Friday, Sep 13, 2024 - 12:06 AM (IST)

ਰਾਏਪੁਰ- ਛੱਤੀਸਗੜ੍ਹ ਦੇ ਬਲੌਦਾਬਾਜ਼ਾਰ-ਭਾਟਾਪਾਰਾ ਜ਼ਿਲੇ 'ਚ ਵੀਰਵਾਰ ਨੂੰ ਕਥਿਤ ਤੌਰ 'ਤੇ ਜਾਦੂ-ਟੂਣੇ ਦੇ ਸ਼ੱਕ 'ਚ 11 ਮਹੀਨੇ ਦੇ ਬੱਚੇ ਸਮੇਤ ਇਕ ਹੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੇ ਮਾਮਲੇ 'ਚ ਪੁਲਸ ਨੇ ਪਿੰਡ ਦੇ ਤਿੰਨ ਸ਼ੱਕੀਆਂ- ਇਕ ਵਿਅਕਤੀ ਅਤੇ ਉਸ ਦੇ ਦੋ ਪੁੱਤਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਕਸਡੋਲ ਥਾਣਾ ਖੇਤਰ ਦੇ ਛਰਛੇੜ ਪਿੰਡ 'ਚ ਸ਼ਾਮ ਨੂੰ ਕਰੀਬ 6 ਵਜੇ ਵਾਪਰੀ ਅਤੇ ਮਾਰੇ ਗਏ ਲੋਕਾਂ ਦੀ ਪਛਾਣ ਚੈਤਰਮ ਕੈਵਰਤਿਆ (47), ਉਸ ਦੀਆਂ ਭੈਣਾਂ- ਜਮੁਨਾ (28) ਅਤੇ ਯਸ਼ੋਦਾ (30) ਅਤੇ ਜਮੁਨਾ ਦੇ 11 ਮਹੀਨੇ ਦੇ ਪੁੱਤਰ ਯਸ਼ ਦੇ ਰੂਪ 'ਚ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਰਾਮਨਾਥ ਪਟੇਲ ਅਤੇ ਉਸ ਦੇ ਦੋ ਪੁੱਤਰਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਪਿੰਡ ਵਾਸੀਆਂ ਨੇ ਪੁਲਸ ਨੂੰ ਦੱਸਿਆ ਕਿ ਪਟੇਲ ਦੀ ਧੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਸੀ ਕਿ ਉਸਦੀ ਬਿਮਾਰੀ ਚੈਤਰਾਮ ਦੀ ਮਾਂ ਦੁਆਰਾ ਕੀਤੇ ਜਾਦੂ-ਟੂਣੇ ਦਾ ਨਤੀਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲੀ ਹੈ ਕਿ ਦੋਸ਼ੀਆਂ ਨੇ ਅੱਜ ਚੈਤਰਾਮ ਦੇ ਘਰ 'ਚ ਦਾਖਲ ਹੋ ਕੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰ ਅਤੇ ਹਥੌੜੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਹਮਲੇ ਸਮੇਂ ਚੈਤਰਾਮ ਦੀ ਮਾਂ ਘਰ ਨਹੀਂ ਸੀ ਅਤੇ ਆਪਣੇ ਦੂਜੇ ਬੇਟੇ ਨਾਲ ਕਿਤੇ ਗਈ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।


Rakesh

Content Editor

Related News