ਵਿਆਹ ''ਚ ਸ਼ਾਮਲ ਹੋਣ ਜਾ ਰਹੇ ਇਕ ਹੀ ਪਰਿਵਾਰ ਦੇ 4 ਮੈਬਰਾਂ ਦੀ ਸੜਕ ਹਾਦਸੇ ''ਚ ਮੌਤ

11/24/2017 9:29:41 PM

ਮਹਿੰਦਰਗੜ੍ਹ— ਨਾਰਨੌਲ-ਜੈਪੁਰ ਨੈਸ਼ਨਲ ਹਾਈਵੇਅ 'ਤੇ ਪਿੰਡ ਬੁਢਵਾਲ ਨੇੜੇ ਟਰਾਲੇ ਅਤੇ ਜਾਈਲੋ ਗੱਡੀ ਦੀ ਆਹਮੇ ਸਾਹਮਣੇ ਟੱਕਰ ਹੋ ਗਈ, ਜਿਸ ਦੌਰਾਨ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮਰਨੇ ਵਾਲਿਆਂ 'ਚ ਰਾਜਰਾਮ ਦਿੱਲੀ ਪੁਲਸ 'ਚ ਹੈਡ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਦਿੱਲੀ ਦੇ ਤਿਲਕਨਗਰ ਥਾਣੇ 'ਚ ਡਿਊਟੀ ਕਰਦਾ ਸੀ। 
ਜਾਣਕਾਰੀ ਮੁਤਾਬਕ ਰਾਜਸਥਾਨ ਦੇ ਪਿੰਡ ਕਾਂਸਲੀ ਤੋਂ ਰਾਜਾਰਾਮ ਦਾ ਪਰਿਵਾਰ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਜਾਈਲੋ ਗੱਡੀ 'ਚ ਪਚੇਰੀ ਜਾ ਰਿਹਾ ਸੀ। ਪਚੇਰੀ 'ਚ ਰਾਜਾਰਾਮ ਦਾ ਸਸੁਰਾਲ ਹੈ। ਗੱਡੀ 'ਚ ਉਸ ਦੀ ਪਤਨੀ ਅਤੇ ਪਿਤਾ ਸਮੇਤ 7 ਲੋਕ ਸਵਾਰ ਸਨ। ਬੁਢਵਾਲ ਨੇੜੇ ਜਾਈਲੋ  ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ। ਦੁਰਘਟਨਾ 'ਚ ਰਾਜਾਰਾਮ ਦੀ ਮੌਕੇ 'ਤੇ ਮੌਤ ਹੋ ਗਈ। ਇਸ ਤੋਂ ਇਲਾਵਾ 30 ਸਾਲਾ ਸੁਮਨ ਦੇਵੀ ਪਤਨੀ ਰਾਜਾਰਾਮ, ਮਾਇਆ ਪੁੱਤਰੀ ਕੈਲਾਸ਼ ਚੰਦ, ਸੇਢੁਰਾਮ ਪੁੱਤਰ ਰਤਨਲਾਲ, ਸ਼ਿਓਰਾਮ ਪੁੱਤਰ ਰਾਮੇਸ਼ਵਰ, ਸੁਨੀਲ ਪੁੱਤਰ ਕਿਸ਼ੋਰੀ ਅਤੇ ਹਰੀਰਾਮ ਪੁੱਤਰ ਮੋਹਰ ਸਿੰਘ ਨਿਵਾਸੀ ਕਾਂਸਲੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ।  ਸਭ ਨੂੰ ਇਲਾਜ਼ ਲਈ ਨਾਂਗਲ ਚੌਧਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਇਲਾਜ ਲਈ ਜਦੋਂ ਜ਼ਖਮੀਆਂ ਨੂੰ ਜੈਪੁਰ ਲੈ ਗਏ ਤਾਂ ਉਥੇ ਇਲਾਜ ਦੌਰਾਨ ਸੇਢੁਰਾਮ, ਸ਼ਿਓਰਾਮ ਅਤੇ ਹਰੀਰਾਮ ਨੇ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਕਰੀਬ ਇਕ ਘੰਟੇ ਤੱਕ ਨੈਸ਼ਨਲ ਹਾਈਵੇ ਜਾਮ ਰਿਹਾ।  ਘਟਨਾ ਇੰਨੀ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉਡ ਗਏ।
ਪੁਲਸ ਨੇ ਪੀੜਤ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਰਾਜਾਰਾਮ ਦੀ ਲਾਸ਼ ਦਾ ਦੇਰ ਸ਼ਾਮ ਪੋਸਟਮਾਰਟਮ ਕਰ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।


Related News