'SC,ST ਅਤੇ OBC ਦੀਆਂ 4 ਲੱਖ ਤੋਂ ਵੱਧ ਅਸਾਮੀਆਂ ਨੂੰ ਭਰਿਆ ਗਿਆ'

Friday, Dec 20, 2024 - 02:53 PM (IST)

'SC,ST ਅਤੇ OBC ਦੀਆਂ 4 ਲੱਖ ਤੋਂ ਵੱਧ ਅਸਾਮੀਆਂ ਨੂੰ ਭਰਿਆ ਗਿਆ'

ਨਵੀਂ ਦਿੱਲੀ- ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਨੁਸੂਚਿਤ ਜਾਤੀ (ਐਸਸੀ), ਅਨੁਸੂਚਿਤ ਜਨਜਾਤੀ (ਐਸਟੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਉਮੀਦਵਾਰਾਂ ਲਈ ਰਾਖਵੀਆਂ ਚਾਰ ਲੱਖ ਤੋਂ ਵੱਧ ਬੈਕਲਾਗ ਅਸਾਮੀਆਂ ਨੂੰ 2016 ਤੋਂ ਭਰਿਆ ਗਿਆ ਹੈ। ਉਨ੍ਹਾਂ ਨੇ ਰਾਜ ਸਭਾ ਵਿਚ ਇਕ ਲਿਖਤੀ ਜਵਾਬ 'ਚ ਕਿਹਾ ਕਿ ਬੈਕਲਾਗ ਰਾਖਵੀਆਂ ਅਸਾਮੀਆਂ ਸਮੇਤ ਖਾਲੀ ਅਸਾਮੀਆਂ ਨੂੰ ਭਰਨਾ ਇਕ ਨਿਰੰਤਰ ਪ੍ਰਕਿਰਿਆ ਹੈ।

ਬੈਕਲਾਗ ਭਰਤੀ ਦਾ ਮਤਲਬ ਹੈ ਕਿ ਪਿਛਲੇ ਸਾਲ ਕੱਢੀਆਂ ਗਈਆਂ ਸਿੱਧੀ ਭਰਤੀ ਦੀਆਂ ਸੀਟਾਂ ਵਿਚ ਆਮ, ਐੱਸ. ਸੀ, ਐੱਸ. ਟੀ. ਅਤੇ ਓ. ਬੀ. ਸੀ. ਦੀਆਂ ਸੀਟਾਂ ਕਿਸੇ ਕਾਰਨ ਖਾਲੀ ਰਹਿ ਜਾਂਦੀਆਂ ਹਨ ਤਾਂ ਅਗਲੇ ਸਾਲ ਦੀ ਭਰਤੀ ਵਿਚ ਪਿਛਲੀਆਂ ਖਾਲੀ ਸੀਟਾਂ ਨੂੰ ਬੈਕਲਾਗ ਸੀਟ ਦੇ ਨਾਂ ਤੋਂ ਭਰਤੀ ਵਿਚ ਦਰਸਾਇਆ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਬੈਕਲਾਗ ਰਾਖਵੀਆਂ ਅਸਾਮੀਆਂ ਦੀ ਪਛਾਣ ਲਈ ਇਕ ਅੰਦਰੂਨੀ ਕਮੇਟੀ ਦਾ ਗਠਨ ਕਰੋ। ਅਜਿਹੀਆਂ ਅਸਾਮੀਆਂ ਦੇ ਮੂਲ ਕਾਰਨ ਦਾ ਅਧਿਐਨ ਕਰੋ ਅਤੇ ਵਿਸ਼ੇਸ਼ ਭਰਤੀ ਮੁਹਿੰਮ ਜ਼ਰੀਏ ਉਨ੍ਹਾਂ ਨੂੰ ਭਰੋ।

ਮੰਤਰਾਲਿਆਂ/ਵਿਭਾਗਾਂ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 2016 ਤੋਂ ਹੁਣ ਤੱਕ SC/ST ਅਤੇ OBC ਉਮੀਦਵਾਰਾਂ ਦੇ ਸਬੰਧ ਵਿਚ 4,00,000 ਤੋਂ ਵੱਧ ਬੈਕਲਾਗ ਰਾਖਵੀਆਂ ਅਸਾਮੀਆਂ ਨੂੰ ਭਰਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹਰੇਕ ਮੰਤਰਾਲੇ/ਵਿਭਾਗ ਨੂੰ ਰਾਖਵੇਂਕਰਨ ਨਾਲ ਸਬੰਧਤ ਆਦੇਸ਼ਾਂ ਅਤੇ ਹਦਾਇਤਾਂ ਦੀ ਉਚਿਤ ਪਾਲਣਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਸਕੱਤਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਇਕ ਅਧਿਕਾਰੀ ਨੂੰ ਸੰਪਰਕ ਅਧਿਕਾਰੀ ਨਿਯੁਕਤ ਕਰਨ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਹਰੇਕ ਮੰਤਰਾਲੇ/ਵਿਭਾਗ ਨੂੰ ਫਰਜ਼ ਨਿਭਾਉਣ ਵਿਚ ਸਹਾਇਤਾ ਕਰਨ ਲਈ ਸੰਪਰਕ ਅਧਿਕਾਰੀ ਦੇ ਸਿੱਧੇ ਨਿਯੰਤਰਣ ਹੇਠ ਇਕ ਵਿਸ਼ੇਸ਼ ਰਿਜ਼ਰਵੇਸ਼ਨ ਸੈੱਲ ਸਥਾਪਤ ਕਰਨ ਦੀ ਲੋੜ ਹੁੰਦੀ ਹੈ।


author

Tanu

Content Editor

Related News