ਚੌਥੀ ਸਟੇਜ ਕੈਂਸਰ ਦੇ ਮਰੀਜ਼ ਨੂੰ ਏਮਸ ’ਚ ਮਿਲੀ ਨਵੀਂ ਜ਼ਿੰਦਗੀ
Thursday, Dec 12, 2024 - 12:31 AM (IST)
ਨਵੀਂ ਦਿੱਲੀ– ਓਵੇਰੀਅਨ ਕੈਂਸਰ (ਬੱਚੇਦਾਨੀ ਦਾ ਕੈਂਸਰ) ਦੀ ਚੌਥੀ ਸਟੇਜ ਨਾਲ ਜੂਝ ਰਹੀ 49 ਸਾਲਾ ਔਰਤ ਨੂੰ ਏਮਸ ਦਿੱਲੀ ਨੇ ਨਾ ਸਿਰਫ ਕੈਂਸਰ ਤੋਂ ਛੁਟਕਾਰਾ ਦਿਵਾਉਣ ’ਚ ਸਫਲਤਾ ਹਾਸਲ ਕੀਤੀ ਹੈ, ਸਗੋਂ ਉਸ ਦੀ ਅੰਦਾਜ਼ਨ ਉਮਰ ਨੂੰ ਸਿਰਫ 6 ਮਹੀਨਿਆਂ ਦੀ ਬਜਾਏ 10 ਸਾਲ ਤਕ ਵਧਾ ਦਿੱਤਾ ਹੈ।
ਇਹ ਔਰਤ ਪਿਛਲੇ 10 ਸਾਲਾਂ ਤੋਂ ਓਵੇਰੀਅਨ ਕੈਂਸਰ ਤੋਂ ਪੀੜਤ ਸੀ ਅਤੇ ਕੈਂਸਰ ਪ੍ਰਭਾਵਿਤ ਟਿਊਮਰ ਹਟਾਉਣ ਲਈ ਸਰਜਰੀ ਕਰਵਾ ਚੁੱਕੀ ਸੀ। ਲੱਗਭਗ 3 ਸਾਲ ਤਕ ਕੈਂਸਰ ਦਾ ਇਲਾਜ ਨਾ ਕਰਵਾਉਣ ਕਰ ਕੇ ਬੱਚੇਦਾਨੀ ਵਿਚ 9.8 ਕਿੱਲੋ ਦਾ ਟਿਊਮਰ ਵਿਕਸਿਤ ਹੋ ਗਿਆ ਸੀ, ਜੋ ਔਰਤ ਦੀ ਛੋਟੀ ਅੰਤੜੀ, ਵੱਡੀ ਅੰਤੜੀ ਤੇ ਮੂਤਰ ਮਾਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਸੀ।