ਟੂਰਿਜ਼ਮ ਸੈਕਟਰ 2034 ਤੱਕ 61 ਲੱਖ ਤੋਂ ਵੱਧ ਰੁਜ਼ਗਾਰ ਕਰੇਗਾ ਪੈਦਾ

Thursday, Dec 19, 2024 - 11:35 AM (IST)

ਟੂਰਿਜ਼ਮ ਸੈਕਟਰ 2034 ਤੱਕ 61 ਲੱਖ ਤੋਂ ਵੱਧ ਰੁਜ਼ਗਾਰ ਕਰੇਗਾ ਪੈਦਾ

ਨਵੀਂ ਦਿੱਲੀ- ਸੈਰ ਸਪਾਟਾ (ਟੂਰਿਜ਼ਮ) ਅਤੇ ਹਾਸਪਟੈਲਿਟੀ ਸੈਕਟਰ 'ਚ 2034 ਤੱਕ 61 ਲੱਖ ਤੋਂ ਵੱਧ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ 'ਚ ਦਿੱਤੀ ਗਈ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਅਤੇ EY ਦੁਆਰਾ ਜਾਰੀ ਕੀਤੇ ਗਏ 18ਵੇਂ ਸਲਾਨਾ CII ਟੂਰਿਜ਼ਮ ਸਮਿਟ 'ਚ ਵ੍ਹਾਈਟ ਪੇਪਰ ਦੇ ਅਨੁਸਾਰ, ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਈਆਂ ਸਮੱਸਿਆਵਾਂ ਦੇ ਬਾਵਜੂਦ ਇਹ ਖੇਤਰ ਘਰੇਲੂ ਸੈਰ-ਸਪਾਟੇ ਦੀ ਤਾਕਤ 'ਤੇ ਮਜ਼ਬੂਤੀ ਨਾਲ ਉਭਰ ਰਿਹਾ ਹੈ। ਇਸ ਸਮੇਂ ਭਾਰਤ ਦੇ ਕੁੱਲ ਰੁਜ਼ਗਾਰ 'ਚ ਸੈਰ-ਸਪਾਟਾ ਖੇਤਰ ਦਾ ਯੋਗਦਾਨ ਲਗਭਗ 8 ਫੀਸਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ,"2034 ਤੱਕ ਇਸ ਸੈਕਟਰ 'ਚ ਖਰਚ 1.2 ਗੁਣਾ ਵਧਣ ਦੀ ਉਮੀਦ ਹੈ। ਇਸ ਲਈ 61 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਦੀ ਜ਼ਰੂਰਤ ਹੋਵੇਗੀ। ਇਸ 'ਚੋਂ 46 ਲੱਖ ਪੁਰਸ਼ ਅਤੇ 15 ਲੱਖ ਮਹਿਲਾ ਕਰਮਚਾਰੀ ਹੋਣ ਦੀ ਉਮੀਦ ਹੈ।" CII-EY ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਧਦੀ ਮੰਗ ਨੂੰ ਪੂਰਾ ਕਰਨ ਲਈ ਡਿਜੀਟਲ ਮਾਰਕੀਟਿੰਗ, ਸੈਰ-ਸਪਾਟਾ ਅਤੇ ਗਾਹਕ ਸੇਵਾ 'ਚ ਵਿਸ਼ੇਸ਼ ਹੁਨਰ ਦੀ ਲੋੜ ਹੈ।

ਰਿਪੋਰਟ 'ਚ ਲਗਾਤਾਰ ਪੇਸ਼ੇਵਰ ਵਿਕਾਸ ਲਈ ਇਕ ਗੇਮਫਾਈਡ ਲਰਨਿੰਗ ਮੈਨੇਜਮੈਂਟ ਸਿਸਟਮ (LMS) ਵਿਕਸਿਤ ਕਰਨ, ਕੈਰੀਅਰ ਦੇ ਵਿਕਾਸ ਦੇ ਸਪੱਸ਼ਟ ਮਾਰਗ ਬਣਾਉਣ ਲਈ ਉਦਯੋਗ ਸੰਘਾਂ ਨਾਲ ਸਹਿਯੋਗ ਕਰਨ ਅਤੇ ਹੁਨਰ ਅਤੇ ਸਿੱਖਿਆ ਨੂੰ ਮਿਆਰੀ ਬਣਾਉਣ ਲਈ ਸੈਰ-ਸਪਾਟਾ ਮੰਤਰਾਲਾ ਦੇ ਅਧੀਨ ਇਕ ਸਮਰਪਿਤ ਟਾਸਕ ਫੋਰਸ ਸਥਾਪਨਾ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਵ੍ਹਾਈਟ ਪੇਪਰ ਖਾਸ ਤੌਰ 'ਤੇ ਮੈਡੀਕਲ ਟੂਰਿਜ਼ਮ ਵਰਗੇ ਮੌਕਿਆਂ ਦੇ ਵਧਣ ਕਾਰਨ ਕਰਮਚਾਰੀਆਂ 'ਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਖੇਤਰ ਨੂੰ ਵੱਧ ਰਹੀਆਂ ਸੈਰ-ਸਪਾਟਾ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਵਾਧੂ 61.31 ਲੱਖ ਕਰਮਚਾਰੀਆਂ ਦੀ ਲੋੜ ਹੋਵੇਗੀ। ਔਰਤਾਂ ਅਤੇ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਨੂੰ ਹੁਨਰ ਪ੍ਰਦਾਨ ਕਰਨ ਦੇ ਟੀਚੇ ਵਾਲੇ ਯਤਨ ਹੁਨਰ ਦੇ ਪਾੜੇ ਨੂੰ ਬੰਦ ਕਰਨ ਅਤੇ ਆਰਥਿਕ ਵਿਕਾਸ ਅਤੇ ਰੁਜ਼ਗਾਰ ਸਿਰਜਣ ਲਈ ਸੈਕਟਰ ਦੀ ਸੰਭਾਵਨਾ ਨੂੰ ਵੱਧ ਤੋਂ ਵੱਧ ਕਰਨ ਲਈ ਮਹੱਤਵਪੂਰਨ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News