ਚਾਰ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਪਲਟਿਆ ਟਰੱਕ, 4 ਦੀ ਮੌਤ

Wednesday, Aug 09, 2023 - 10:42 AM (IST)

ਚਾਰ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਪਲਟਿਆ ਟਰੱਕ, 4 ਦੀ ਮੌਤ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਛੈਲਾ ਇਲਾਕੇ 'ਚ ਨਾਲ ਭਰੇ ਟਰੱਕ ਦੇ ਹੇਠਾਂ ਆਉਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਉਸ ਸਮੇਂ ਹੋਈ, ਜਦੋਂ ਨਾਰਕੰਡਾ ਤੋਂ ਆ ਰਿਹਾ ਟਰੱਕ ਰਾਜਗੜ੍ਹ-ਸੋਲਨ ਮਾਰਗ ਤੋਂ ਹੋ ਕੇ ਰਾਜ ਤੋਂ ਬਾਹਰ ਜਾ ਰਿਹਾ ਸੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਟਰੱਕ ਗਲਤੀ ਨਾਲ ਸੈਂਜ-ਰਾਜਗੜ੍ਹ ਰੋਡ ਦੀ ਬਜਾਏ ਛੈਲਾ ਬਜ਼ਾਰ ਵੱਲ ਮੁੜ ਗਿਆ ਅਤੇ ਕੰਟਰੋਲ ਤੋਂ ਬਾਹਰ ਹੋ ਗਿਆ।

ਇਹ ਵੀ ਪੜ੍ਹੋ : ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ

ਉਹ ਚਾਰ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਿਆ ਅਤੇ ਇਕ ਔਰਤ ਸਮੇਤ 2 ਲੋਕ ਉਸ ਦੇ ਹੇਠਾਂ ਆ ਗਏ। ਪੁਲਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਟਰੱਕ ਦੇ ਬ੍ਰੇਕ ਖ਼ਰਾਬ ਹੋਣ ਕਾਰਨ ਇਹ ਹਾਦਸਾ ਹੋਇਆ। ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਖੋਦਾਈ ਯੰਤਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਠਿਯੋਗ ਦੇ ਸਿਵਲ ਹਸਪਤਾਲ ਭੇਜਿਆ ਗਿਆ। ਇਸ ਵਿਚ ਠਿਯੋਗ ਤੋਂ ਆ ਰਹੇ ਸੇਬ ਨਾਲ ਭਰੇ ਇਕ ਹੋਰ ਟਰੱਕ ਦੇ ਡਰਾਈਵਰ ਨੂੰ ਸ਼ਿਮਲਾ ਸ਼ਹਿਰ ਦੇ ਬਾਹਰੀ ਇਲਾਕੇ ਢਲੀ ਕੋਲ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਟਰੱਕ ਠਿਯੋਗ-ਸ਼ਿਮਲਾ ਮਾਰਗ ਤੋਂ ਬਸੰਤਪੁਰ-ਸ਼ਿਮਲਾ ਰੋਡ ਵੱਲ ਮੁੜ ਰਹੇ ਇਕ ਹੋਰ ਪਿਕਅੱਪ ਟਰੱਕ 'ਤੇ ਡਿੱਗ ਗਿਆ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਨੂੰ ਕੱਢਿਆ ਜਾ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਰਾਜ ਐਮਰਜੈਂਸੀ ਆਵਜਾਈ ਕੇਂਦਰ ਅਨੁਸਾਰ, 24 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਦੇ ਬਾਅਦ ਤੋਂ ਰਾਜ 'ਚ ਸੜਕ ਹਾਦਸਿਆਂ 'ਚ ਹੁਣ ਤੱਕ 90 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News