ਉੱਤਰ ਪ੍ਰਦੇਸ਼ 'ਚ 40 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 4 ਦੀ ਮੌਤ, ਕਈ ਲਾਪਤਾ
Monday, May 22, 2023 - 10:56 AM (IST)
ਬਲੀਆ (ਵਾਰਤਾ)- ਉੱਤਰ ਪ੍ਰਦੇਸ਼ 'ਚ ਬਲੀਆ ਜ਼ਿਲ੍ਹੇ ਦੇ ਸ਼ਹਿਰ ਕੋਤਵਾਲੀ ਖੇਤਰ 'ਚ ਸੋਮਵਾਰ ਨੂੰ ਸ਼ਰਧਾਲੂਆਂ ਨਾਲ ਭਰੀ ਇਕ ਕਿਸ਼ਤੀ ਗੰਗਾ ਨਦੀ 'ਚ ਪਲਟਣ ਨਾਲ ਉਸ 'ਚ ਸਵਾਰ ਤਿੰਨ ਔਰਤਾਂ ਦੀ ਮੌਤ ਹੋ ਗਈ। ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਨੇ ਗੰਗਾ ਘਾਟ 'ਤੇ ਮੌਜੂਦਾ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਕੋਤਵਾਲੀ ਖੇਤਰ ਦੇ ਮਾਲਦੇਪੁਰ ਗੰਗਾ ਘਾਟ 'ਤੇ ਸਵੇਰੇ ਲਗਗ 8.30 ਵਜੇ ਮੁੰਡਨ ਸੰਸਕਾਰ ਦੇ ਅਧੀਨ ਪ੍ਰੋਗਰਾਮ ਚੱਲ ਰਹੇ ਸਨ। ਪਰੰਪਰਾ ਹੈ ਕਿ ਲੋਕ ਕਿਸ਼ਤੀ 'ਤੇ ਸਵਾਰ ਹੋ ਕੇ ਉਸ ਪਾਰ ਤੋਂ ਵਾਪਸ ਆਉਂਦੇ ਹਨ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ 26/11 ਵਰਗੇ ਅੱਤਵਾਦੀ ਹਮਲੇ ਦੀ ਸਾਜ਼ਿਸ਼, ਜੀ-20 ਮਹਿਮਾਨਾਂ ਦਾ ਗੁਲਮਰਗ ਦੌਰਾ ਰੱਦ
ਨੋਟਿਸ 'ਚ ਆਇਆ ਹੈ ਕਿ ਵਿਚ ਹੀ ਮੋਟਰ ਖ਼ਰਾਬ ਹੋ ਗਈ। ਹਵਾ ਤੇਜ਼ ਚੱਲ ਰਹੀ ਹੈ ਅਤੇ ਕਿਸ਼ਤੀ ਪਲਟ ਗਈ। ਉਨ੍ਹਾਂ ਦੱਸਿਆ ਕਿ ਕਿਸ਼ਤੀ 'ਚ ਲਗਭਗ 40 ਲੋਕ ਸਵਾਰ ਹੋਣ ਦੀ ਸੂਚਨਾ ਪ੍ਰਾਪਤ ਹੋ ਰਹੀ ਹੈ। ਹਾਦਸੇ ਤੋਂ ਬਾਅਦ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਕੇ ਸਾਰਿਆਂ ਨੂੰ ਕੱਢਿਆ ਗਿਆ ਹੈ, ਜਿਸ 'ਚ 4 ਲੋਕ ਮ੍ਰਿਤਕ ਪਾਏ ਗਏ ਹਨ, ਜਦੋਂ ਕਿ ਤਿੰਨ ਦਾ ਇਲਾਜ ਜ਼ਿਲ੍ਹਾ ਹਸਪਤਾਲ 'ਚ ਚੱਲ ਰਿਹਾ ਹੈ। ਇਸ ਦੇ ਬਾਵਜੂਦ ਰੈਸਕਿਊ ਆਪਰੇਸ਼ਨ ਜਾਰੀ ਹੈ। ਇਹ ਪੂਰੀ ਤਰ੍ਹਾਂ ਨਾਲ ਯਕੀਨੀ ਕਰ ਰਹੇ ਹਨ ਕਿ ਕੋਈ ਵਿਅਕਤੀ ਅੰਦਰ ਨਾ ਫਸਿਆ ਹੋਵੇ, ਕਿਸ਼ਤੀ ਦੇ ਹੇਠਾਂ ਨਾ ਹੋਵੇ। ਕਿਸ਼ਤੀ ਚਾਲਕ ਫਰਾਰ ਹੈ। ਪੂਰੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਾਰੂਦੀ ਸੁਰੰਗ ਧਮਾਕੇ ’ਚ ਸ਼ਾਮਲ 7 ਨਕਸਲੀ ਗ੍ਰਿਫ਼ਤਾਰ, 10 ਪੁਲਸ ਜਵਾਨਾਂ ਸਮੇਤ 11 ਦੀ ਹੋਈ ਸੀ ਮੌਤ