4 ਬੇਟੀਆਂ ਦੇ ਪਿਤਾ ਨੇ ਬਦਮਾਸ਼ਾਂ ਤੋਂ ਬਚਣ ਲਈ ਮੋਦੀ-ਯੋਗੀ ਤੋਂ ਕੀਤੀ ਮਦਦ ਦੀ ਅਪੀਲ

Wednesday, Jun 27, 2018 - 11:30 AM (IST)

4 ਬੇਟੀਆਂ ਦੇ ਪਿਤਾ ਨੇ ਬਦਮਾਸ਼ਾਂ ਤੋਂ ਬਚਣ ਲਈ ਮੋਦੀ-ਯੋਗੀ ਤੋਂ ਕੀਤੀ ਮਦਦ ਦੀ ਅਪੀਲ

ਲਖਨਊ— ਉਤਰ ਪ੍ਰਦੇਸ਼ ਦੇ ਮੇਰਠ ਚ ਬਦਮਾਸ਼ਾਂ ਦੀ ਛੇੜਛਾੜ ਤੋਂ ਪਰੇਸ਼ਾਨ ਚਾਰ ਲੜਕੀਆਂ ਦੇ ਪਿਤਾ ਨੇ ਰਾਜ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਗੁਹਾਰ ਲਗਾਈ ਹੈ। ਚਾਰੋਂ ਭੈਣਾਂ ਮੁਤਾਬਕ ਉਨ੍ਹਾਂ ਨੇ ਬਦਮਾਸ਼ਾਂ ਕਾਰਨ ਪੜ੍ਹਨਾ ਛੱਡ ਦਿੱਤਾ ਸੀ ਪਰ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਆ ਕੇ ਛੇੜਛਾੜ ਸ਼ੁਰੂ ਕਰ ਦਿੱਤੀ। ਪੀੜਤਾਵਾਂ ਮੁਤਾਬਕ ਉਨ੍ਹਾਂ ਨੇ ਪੁਲਸ ਤੋਂ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਅੰਤ 'ਚ ਉਨ੍ਹਾਂ ਨੇ ਮੁੱਖਮੰਤਰੀ ਅਤੇ ਪ੍ਰਧਾਨਮੰਤਰੀ ਤੋਂ ਬਚਾਅ ਦੀ ਗੁਹਾਰ ਲਗਾਈ ਹੈ। ਮਾਮਲਾ ਜਦੋਂ ਮੀਡੀਆ ਦੇ ਮਾਧਿਅਮ ਤੋਂ ਪੁਲਸ ਦੇ ਹੋਰ ਅਧਿਕਾਰੀਆਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। 
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮੇਰਠ ਦੇ ਮਵਾਨਾ ਖੇਤਰ ਦਾ ਹੈ। ਜਿੱਥੇ ਬਦਮਾਸ਼ਾਂ ਤੋਂ ਪਰੇਸ਼ਾਨ ਚਾਰ ਭੈਣਾਂ ਨੇ ਪੜ੍ਹਾਈ ਲਈ ਮਦਰਸੇ ਜਾਣਾ ਛੱਡ ਦਿੱਤਾ ਪਰ ਬਦਮਾਸ਼ਾਂ ਨੇ ਇਸ ਦੇ ਬਾਵਜੂਦ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਘਰ 'ਚ ਦਾਖ਼ਲ ਹੋ ਕੇ ਛੇੜਛਾੜ ਸ਼ੁਰੂ ਕਰ ਦਿੱਤੀ। ਜਿਸ ਦੀ ਸੂਚਨਾ ਥਾਣਾ ਪੁਲਸ ਨੂੰ ਦਿੱਤੀ ਗਈ ਪਰ ਪੁਲਸ ਨੇ ਉਨ੍ਹਾਂ ਨੂੰ ਮਾਮਲਾ ਨਿਪਟਾਉਣ ਲਈ ਕਿਹਾ। ਉਨ੍ਹਾਂ ਨੇ ਮੋਦੀ-ਯੋਗੀ ਤੋਂ ਆਪਣੇ ਬਚਾਅ ਦੀ ਗੁਹਾਰ ਲਗਾਈ ਹੈ। 
ਪੀੜਤਾਵਾਂ 'ਚੋਂ ਇਕ ਨੇ ਦੱਸਿਆ ਕਿ ਅਸੀਂ ਚਾਰ ਭੈਣਾਂ ਹਨ ਅਤੇ ਮਦਰਸੇ ਜਾਂਦੀਆਂ ਸਨ। ਸਾਡੀ ਗਲੀ ਦੇ ਹੀ ਚਾਰ ਲੜਕੇ ਸਾਨੂੰ ਪਰੇਸ਼ਾਨ ਕਰਦੇ ਹਨ ਅਤੇ ਛੇੜਛਾੜ ਕਰਦੇ ਹਨ। ਜਦੋਂ ਅਸੀਂ ਮਾਤਾ-ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਸਾਨੂੰ ਪੜ੍ਹਨ ਤੋਂ ਰੋਕ ਦਿੱਤਾ ਅਤੇ ਹੁਣ ਉਹ ਸਾਡੇ ਘਰ 'ਚ ਹੀ ਸੁੱਖ ਨਾਲ ਰਹਿਣ ਨਹੀਂ ਦੇ ਰਹੇ ਹਨ। ਘਰ ਆ ਕੇ ਪਰੇਸ਼ਾਨ ਕਰਦੇ ਹਨ। ਪੁਲਸ ਸਾਡੀ ਰਿਪੋਰਟ ਦਰਜ ਨਹੀਂ ਕਰ ਰਹੀ ਹੈ। ਮੋਦੀ ਜੀ ਅਤੇ ਯੋਗੀ ਜੀ ਅਸੀਂ ਵੀ ਕਿਸੇ ਦੀਆਂ ਬੇਟੀਆਂ ਹਨ, ਸਾਨੂੰ ਨਿਆਂ ਦਿਵਾਓ।


Related News