ਲੱਦਾਖ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਆਏ ਲੋਕ
Tuesday, Dec 26, 2023 - 12:27 PM (IST)
ਲੇਹ- ਲੱਦਾਖ ਦੀ ਧਰਤੀ ਭੂਚਾਲ ਨਾਲ ਕੰਬ ਉਠੀ। ਅੱਜ ਯਾਨੀ ਕਿ ਮੰਗਲਵਾਰ ਸਵੇਰੇ ਕਰੀਬ 4.33 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅੰਕੜਿਆਂ ਨੇ ਕਿਹਾ ਕਿ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਅਜੇ ਤੱਕ ਕਿਧਰੇ ਵੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ ਦਾ ਕੇਂਦਰ ਧਰਤੀ ਤੋਂ 5 ਕਿਲੋਮੀਟਰ ਅੰਦਰ ਸੀ। ਇਸ ਦਾ ਅਕਸ਼ਾਂਸ਼ 34.73 ਡਿਗਰੀ ਉੱਤਰ ਅਤੇ ਲੰਬਕਾਰ 77.07 ਡਿਗਰੀ ਪੂਰਬ ਸੀ। ਪਿਛਲੇ ਹਫ਼ਤੇ ਲੱਦਾਖ ਖੇਤਰ ਵਿਚ ਇਕ ਤੋਂ ਬਾਅਦ ਇਕ 5 ਭੂਚਾਲ ਆਏ।
ਇਹ ਵੀ ਪੜ੍ਹੋ- ਭਿਆਨਕ ਕਤਲਕਾਂਡ: ਤਕਨੀਸ਼ੀਅਨ ਨੂੰ ਜੰਜ਼ੀਰਾਂ ਨਾਲ ਬਣਿਆ, ਬਲੇਡ ਨਾਲ ਵੱਢਿਆ ਫਿਰ ਜ਼ਿੰਦਾ ਸਾੜਿਆ
ਸਵੇਰੇ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਦੀ ਨੀਂਦ ਉੱਡ ਗਈ। ਬਹੁਤ ਸਾਰੇ ਲੋਕ ਘਬਰਾ ਕੇ ਘਰਾਂ 'ਚੋਂ ਬਾਹਰ ਨਿਕਲ ਆਏ। ਲੱਦਾਖ ਤੋਂ ਇਲਾਵਾ ਜੰਮੂ-ਕਸ਼ਮੀਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫ਼ਿਲਹਾਲ ਲੱਦਾਖ ਤੋਂ ਲੈ ਕੇ ਕਸ਼ਮੀਰ ਤੱਕ ਅੱਜ ਤੜਕੇ ਆਏ ਭੂਚਾਲ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8