4.14 ਲੱਖ ਪਰਿਵਾਰਾਂ ਨੂੰ ਮੁਫਤ ਮਿਲਣਗੇ ਆਟਾ-ਦਾਲ

Monday, Sep 28, 2020 - 08:27 PM (IST)

4.14 ਲੱਖ ਪਰਿਵਾਰਾਂ ਨੂੰ ਮੁਫਤ ਮਿਲਣਗੇ ਆਟਾ-ਦਾਲ

ਜੈਪੁਰ- ਰਾਜਸਥਾਨ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ 4 ਲੱਖ 14 ਹਜ਼ਾਰ ਜ਼ਰੂਰਤਮੰਦ ਪਰਿਵਾਰਾਂ ਨੂੰ ਖੁਰਾਕ ਸੁਰੱਖਿਆ ਦੇ ਰੂਪ ਵਿਚ ਪ੍ਰਤੀ ਵਿਅਕਤੀ 10 ਕਿਲੋ ਆਟਾ ਅਤੇ ਪ੍ਰਤੀ ਪਰਿਵਾਰ ਇਕ ਕਿਲੋ ਦਾਲ ਮੁਫਤ ਉਪਲਬਧ ਕਰਾਉਣ ਦਾ ਫੈਸਲਾ ਕੀਤਾ ਹੈ। 

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਦੇ ਲਈ ਮੁੱਖ ਮੰਤਰੀ ਸਹਾਇਤਾ ਫੰਡ ਤੋਂ 37.74 ਕਰੋੜ ਰੁਪਏ ਉਪਲਬਧ ਕਰਾਉਣ ਦਾ ਫੈਸਲਾ ਕੀਤਾ ਹੈ। 
ਜ਼ਿਕਰਯੋਗ ਹੈ ਕਿ ਗਹਿਲੋਤ ਨੇ ਕੋਰੋਨਾ ਮਹਾਮਾਰੀ ਕਾਰਨ ਕਮਾਈ ਸੰਕਟ ਦਾ ਸਾਹਮਣਾ ਕਰ ਰਹੇ ਅਜਿਹੇ ਬੇਸਹਾਰਾ ਤੇ ਜ਼ਰੂਰਤਮੰਦ ਲੋਕਾਂ ਨੂੰ ਖੁਰਾਕ ਸੁਰੱਖਿਆ ਉਪਲਬਧ ਕਰਾਉਣ ਦੇ ਹੁਕਮ ਦਿੱਤੇ ਸਨ। 

ਇਨ੍ਹਾਂ ਵਿਚੋਂ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਖੁਰਾਕ ਸੁਰੱਖਿਆ ਦੀ ਜ਼ਰੂਰਤ ਹੈ ਅਤੇ ਇਹ ਕਈ ਕਾਰਨਾਂ ਦੇ ਚੱਲਦਿਆਂ ਪਹਿਲਾਂ ਹੋਏ ਸਰਵੇਖਣ ਤੋਂ ਵੱਖ ਰਹਿ ਗਏ ਸਨ।  ਮੁੱਖ ਮੰਤਰੀ ਦੇ ਇਸ ਨਿਰਦੇਸ਼ 'ਤੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਮਾਧਿਅਮ ਨਾਲ 22 ਜੁਲਾਈ ਤੋਂ 15 ਅਗਸਤ ਦੌਰਾਨ ਕਰਾਏ ਗਏ ਪਹਿਲੇ ਸਰਵੇਖਣ ਵਿਚ 4,14,303 ਪਰਿਵਾਰਾਂ ਦੇ 15,36,028 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ। ਮੁੱਖ ਮੰਤਰੀ ਨੇ ਇਨ੍ਹਾਂ ਸਾਰਿਆਂ ਨੂੰ ਪ੍ਰਤੀ ਵਿਅਕਤੀ 10 ਕਿਲੋ ਆਟਾ ਅਤੇ ਪ੍ਰਤੀ ਪਰਿਵਾਰ ਇਕ ਕਿਲੋ ਦਾਲ ਮੁਫਤ ਉਪਲਬਧ ਕਰਨ ਦੇ ਹੁਕਮ ਦਿੱਤੇ ਹਨ। 


author

Sanjeev

Content Editor

Related News