4,000 ਔਰਤਾਂ ਨੇ 'ਨਾਟੀ' ਨਾਚ ਕਰਕੇ ਦਿੱਤਾ ਖਾਸ ਸੰਦੇਸ਼ (ਤਸਵੀਰਾਂ)
Sunday, Oct 13, 2019 - 02:32 PM (IST)
ਕੁੱਲੂ-ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ 'ਚ ਸਫਾਈ ਅਤੇ ਪੋਸ਼ਣ ਥੀਮ 'ਤੇ ਮਹਾਨਾਟੀ ਦਾ ਆਯੋਜਨ ਕੀਤਾ ਗਿਆ। ਇਸ 'ਚ ਆਂਗਣਵਾੜੀ ਵਰਕਰ ਅਤੇ ਮਹਿਲਾ ਮੰਡਲਾਂ ਦੀਆਂ ਮੈਂਬਰਾਂ ਨੇ ਭਾਗ ਲਿਆ। ਨਾਟੀ 'ਚ ਲਗਭਗ 4,000 ਔਰਤਾਂ ਨੇ ਇੱਕਠਿਆਂ ਨਾਚ ਕੀਤਾ।
ਇਸ ਮੌਕੇ 'ਤੇ ਵਣ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪਹਿਲਾਂ ਪੋਸ਼ਣ ਸੰਬੰਧੀ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਅਤੇ ਕੁਝ ਹੋਰ ਔਰਤਾਂ ਨਾ ਨਾਟੀ ਨਾਚ ਕੀਤਾ। ਇਸ ਤੋਂ ਬਾਅਦ ਸਾਰਿਆਂ ਔਰਤਾਂ ਇੱਕਠੀਆਂ ਹੋ ਕੇ ਨਾਟੀ ਨਾਚ ਕੀਤਾ।
ਇਸ 'ਚ ਖੁਦ ਮੰਤਰੀ ਗੋਵਿੰਦ ਸਿੰਘ ਠਾਕੁਰ, ਡਿਪਟੀ ਕਮਿਸ਼ਨਰ ਰਿਚਾ ਗੁਪਤਾ ਨੇ ਵੀ ਭਾਗ ਲਿਆ। ਲਗਭਗ 1 ਘੰਟੇ ਤੱਕ ਚੱਲੀ ਨਾਟੀ 'ਚ ਪਹਿਲੇ 25 ਮਿੰਟ ਸਫਾਈ 'ਤੇ ਹੀ ਵਿਸ਼ੇਸ਼ ਨਾਟੀ ਨਾਚ ਹੋਇਆ। ਹਜ਼ਾਰਾ ਔਰਤਾਂ ਨੇ ਰਵਾਇਤੀ ਕੁੱਲਾਵੀ ਲੋਕ ਗੀਤਾਂ, ਸ਼ਹਿਨਾਈਆਂ ਅਤੇ ਸੰਗੀਤ ਯੰਤਰਾਂ ਦੀ ਧੁਨ 'ਤੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਨਾਟੀ ਨਾਚ ਕੀਤਾ। ਨਾਟੀ ਨੂੰ ਦੇਖਣ ਲਈ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2016 'ਚ 10,000 ਤੋਂ ਜ਼ਿਆਦਾ ਔਰਤਾਂ ਨੇ ਨਾਟੀ ਨਾਚ ਕਰ ਕੇ ਗਿਨੀਜ਼ ਬੁੱਕ 'ਚ ਰਿਕਾਰਡ ਦਰਜ ਕਰਵਾਇਆ ਸੀ। ਇਸੇ ਤਰ੍ਹਾਂ ਬੀਤੇ ਸਾਲ ਚੋਣ ਪ੍ਰਚਾਰ ਤਹਿਤ ਜਾਗਰੂਕਤਾ ਲਈ 3,500 ਲੋਕਾਂ ਨੇ ਇੱਕਠਿਆ ਨੇ ਨਾਟੀ ਨਾਚ ਕੀਤਾ ਸੀ। ਦੱਸ ਦੇਈਏ ਕਿ ਨਾਟੀ ਦੀ ਸ਼ੁਰੂਆਤ ਸਾਲ 2014 'ਚ ਹੋਈ ਸੀ, ਇਸ 'ਚ 8,000 ਔਰਤਾਂ ਨੇ ਨਾਟੀ ਨਾਚ ਕੀਤਾ ਸੀ।