''ਬਮ ਬਮ ਭੋਲੇ'' ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਤੀਜਾ ਜੱਥਾ ਰਵਾਨਾ

Tuesday, Jul 02, 2019 - 01:59 PM (IST)

''ਬਮ ਬਮ ਭੋਲੇ'' ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਤੀਜਾ ਜੱਥਾ ਰਵਾਨਾ

ਜੰਮੂ (ਵਾਰਤਾ)— 'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ 5,904 ਸ਼ਰਧਾਲੂਆਂ ਦਾ ਤੀਜਾ ਜੱਥਾ ਸਖਤ ਸੁਰੱਖਿਆ ਦਰਮਿਆਨ ਅੱਜ ਯਾਨੀ ਕਿ ਮੰਗਲਵਾਰ ਨੂੰ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਤੀਰਥ ਯਾਤਰੀਆਂ ਦਾ ਇਹ ਜੱਥਾ 242 ਵਾਹਨਾਂ, ਜੀਪਾਂ 'ਤੇ ਸਵਾਰ ਹੋ ਕੇ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਇਸ ਜੱਥੇ ਵਿਚ 4664 ਪੁਰਸ਼, 1,115 ਔਰਤਾਂ, 124 ਸਾਧੂ ਅਤੇ 4 ਸਾਧਵੀਆਂ ਸ਼ਾਮਲ ਹਨ। ਕੇਂਦਰੀ ਰਿਜ਼ਰਵ ਸੁਰੱਖਿਆ ਫੋਰਸ (ਸੀ. ਆਰ. ਪੀ. ਐੱਫ.) ਦੇ ਜਵਾਨਾਂ ਨੇ ਉਨ੍ਹਾਂ ਨੂੰ ਸੁਰੱਖਿਆ ਘੇਰਾ ਦਿੱਤਾ ਹੈ। ਇਹ ਜੱਥਾ ਸਵੇਰੇ 4 ਵਜੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਹੁਣ ਤਕ 8,000 ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।

Image result for amarnath yatra 2019 satyapal malik

ਪਹਿਲਾ ਜੱਥਾ ਐਤਵਾਰ ਨੂੰ ਰਵਾਨਾ ਹੋਇਆ ਸੀ। ਇਸ ਜੱਥੇ ਨੂੰ ਜੰਮੂ ਦੇ ਗਵਰਨਰ ਸੱਤਿਆਪਾਲ ਮਲਿਕ ਦੇ ਸਲਾਹਕਾਰ ਕੇ. ਕੇ. ਸ਼ਰਮਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਅਮਰਨਾਥ ਯਾਤਰਾ ਲਈ ਇਸ ਵਾਰ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਗਏ ਸਨ। ਇੱਥੇ ਦੱਸ ਦੇਈਏ ਕਿ ਇਹ ਯਾਤਰਾ ਰੱਖੜੀ ਵਾਲੇ ਦਿਨ ਪੁੰਨਿਆ ਦੇ ਮੌਕੇ 15 ਅਗਸਤ ਨੂੰ ਇਸ 46 ਦਿਨਾਂ ਲੰਬੀ ਯਾਤਰਾ ਸੰਪੰਨ ਹੋਵੇਗੀ। ਯਾਤਰਾ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਸਫਲਤਾਪੂਰਵਕ ਪੂਰਾ ਕਰਨ ਲਈ ਸੁਰੱਖਿਆ ਦੇ ਕਈ ਸਖਤ ਇਤਜ਼ਾਮ ਕੀਤੇ ਗਏ ਹਨ।


author

Tanu

Content Editor

Related News