ਦਿੱਲੀ ''ਚ ਕੋਰੋਨਾ ਦੇ 397 ਨਵੇਂ ਮਾਮਲੇ ਆਏ ਸਾਹਮਣੇ, 5 ਮਰੀਜ਼ਾਂ ਦੀ ਹੋਈ ਮੌਤ
Sunday, Aug 28, 2022 - 11:12 PM (IST)
ਨਵੀਂ ਦਿੱਲੀ-ਦਿੱਲੀ 'ਚ ਐਤਵਾਰ ਨੂੰ ਕੋਰੋਨਾ ਦੇ 397 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨਫੈਕਸ਼ਨ ਦਰ 3.05 ਫੀਸਦੀ ਦਰਜ ਕੀਤੀ ਗਈ ਜਦਕਿ ਪੰਜ ਹੋਰ ਮਰੀਜ਼ਾਂ ਦੀ ਇਸ ਇਨਫੈਕਸ਼ਨ ਕਾਰਨ ਮੌਤ ਹੋ ਗਈ। ਸ਼ਹਿਰ ਦੇ ਸਿਹਤ ਵਿਭਾਗ ਨੇ ਆਪਣੇ ਤਾਜ਼ਾ ਬੁਲੇਟਿਨ 'ਚ ਦੱਸਿਆ ਕਿ ਇਨਫੈਕਸ਼ਨ ਦੇ ਨਵੇਂ ਮਾਮਲੇ ਇਕ ਦਿਨ ਪਹਿਲਾਂ ਕੀਤੇ ਗਏ 13,004 ਨਮੂਨਿਆਂ ਦੀ ਜਾਂਚ ਤੋਂ ਸਾਹਮਣੇ ਆਏ। ਉਸ ਨੇ ਦੱਸਿਆ ਕਿ ਇਨਫੈਕਸ਼ਨ ਦੇ ਇਨ੍ਹਾਂ ਨਵੇਂ ਮਾਮਲਿਆਂ ਅਤੇ ਮੌਤ ਨਾਲ ਦਿੱਲੀ 'ਚ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 19,98,644 'ਤੇ ਪਹੁੰਚ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 26,458 ਹੋ ਗਈ ਹੈ।
ਇਹ ਵੀ ਪੜ੍ਹੋ : IND vs PAK : ਪਾਕਿਸਤਾਨ 'ਚ ਆਏ ਹੜ੍ਹ ਤੋਂ ਦੁਖੀ ਹੋਈ ਪਾਕਿ ਟੀਮ, ਪੀੜਤਾਂ ਲਈ ਬੰਨ੍ਹੀਆਂ ਕਾਲੀਆਂ ਪੱਟੀਆਂ
ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਰੋਜ਼ਾਨਾ ਬੁਲੇਟਿਨ ਜਾਰੀ ਨਹੀਂ ਕੀਤਾ ਸੀ। ਸ਼ੁੱਕਰਵਾਰ ਨੂੰ ਦਿੱਲੀ 'ਚ ਕੋਰੋਨਾ ਦੇ 620 ਨਵੇਂ ਮਾਮਲੇ ਆਏ ਸਨ, ਇਨਫੈਕਸ਼ਨ ਦਰ 3.74 ਫੀਸਦੀ ਦਰਜ ਕੀਤੀ ਗਈ ਅਤੇ ਦੋ ਮਰੀਜ਼ਾਂ ਦੀ ਮੌਤ ਹੋਈ ਸੀ। ਵੀਰਵਾਰ ਨੂੰ ਕੋਰੋਨਾ ਦੇ 702 ਨਵੇਂ ਮਾਮਲੇ ਆਏ ਸਨ ਜਦਕਿ ਇਨਫੈਕਸ਼ਨ ਦਰ 4.49 ਫੀਸਦੀ ਦਰਜ ਕੀਤੀ ਗਈ ਅਤੇ ਚਾਰ ਮਰੀਜ਼ਾਂ ਦੀ ਮੌਤ ਹੋ ਗਈ। ਬੁਲੇਟਿਨ ਮੁਤਾਬਕ, ਦਿੱਲੀ 'ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 2,605 'ਤੇ ਬਣੀ ਹੋਈ ਹੈ। ਸ਼ਹਿਰ 'ਚ 1942 ਮਰੀਜ਼ ਘਰ 'ਚ ਇਕਤਾਂਵਾਸ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਨੇ 19 ਸਾਲ ਦੇ Naseem Shah ਨੂੰ ਕਰਵਾਇਆ ਭਾਰਤ ਵਿਰੁੱਧ ਡੈਬਿਊ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ