ਜਮਾਤ ਤੋਂ ਪੰਚਕੂਲਾ ਪਰਤੇ 39 ਲੋਕਾਂ ਨੂੰ ਭੇਜਿਆ ਕੁਆਰੰਟੀਨ ਸੈਂਟਰ

Wednesday, Apr 01, 2020 - 07:50 PM (IST)

ਜਮਾਤ ਤੋਂ ਪੰਚਕੂਲਾ ਪਰਤੇ 39 ਲੋਕਾਂ ਨੂੰ ਭੇਜਿਆ ਕੁਆਰੰਟੀਨ ਸੈਂਟਰ

ਪੰਚਕੂਲਾ-ਦਿੱਲੀ ਨਿਜ਼ਾਮੁਦੀਨ ਤੋਂ ਤਬਲੀਗੀ ਜਮਾਤ ਦੇ ਮਰਕਜ਼ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਦੇ ਪੰਚਕੂਲਾ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਹਾਲ ਹੀ ਦੌਰਾਨ 39 ਲੋਕ ਮਹਾਰਾਸ਼ਟਰ ਦੇ ਬੇਲਗਾਮ ਅਤੇ ਰਾਜਸਥਾਨ ਦੇ ਸੀਕਰ ਤੋਂ ਵਾਪਸ ਪਰਤੇ ਹਨ ਅਤੇ ਉਨ੍ਹਾਂ ਨੂੰ ਪੰਚਕੂਲਾ ਦੇ ਨਾਡਾ ਸਾਹਿਬ ਵਿਖੇ ਸਥਿਤ ਕੁਆਰੰਟੀਨ ਸੈਂਟਰ 'ਚ ਭੇਜਿਆ ਗਿਆ ਹੈ।

ਕੋਰੋਨਾ ਦੀ ਲਾਗ ਦੇ ਚਲਦਿਆਂ, ਜਿਥੇ ਪ੍ਰਸ਼ਾਸਨ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ 'ਚ ਰੁੱਝਿਆ ਹੋਇਆ ਹੈ, ਉਥੇ ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਆਏ 39 ਲੋਕਾਂ ਕਾਰਨ ਪ੍ਰਸ਼ਾਸ਼ਨ 'ਚ ਵੀ ਕਾਫੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪ੍ਰਸ਼ਾਸਨ ਨੇ ਸਾਰੇ 39 ਲੋਕਾਂ ਨੂੰ ਕੁਆਰੰਟੀਨ ਸੈਂਟਰ ਭੇਜ ਦਿੱਤਾ ਹੈ। ਜਦੋਂ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ, ਸਿਹਤ ਵਿਭਾਗ ਨੇ ਤੁਰੰਤ ਇਕ ਟੀਮ ਬੁਲਾ ਲਈ ਤਾਂ ਜੋ ਬਾਹਰੋਂ ਆਉਣ ਵਾਲੇ ਸਾਰੇ ਲੋਕਾਂ ਦਾ ਮੈਡੀਕਲ ਕਰਵਾ ਸਕਣ।


author

Iqbalkaur

Content Editor

Related News