ਹਿੰਦ ਮਹਾਸਾਗਰ 'ਚ ਚੀਨੀ ਜਹਾਜ਼ ਦੇ ਨਾਲ ਡੁੱਬੇ 39 ਲੋਕ, ਭਾਰਤੀ ਨੇਵੀ ਨੇ ਮਦਦ ਲਈ ਭੇਜਿਆ P8I ਜਹਾਜ਼

Thursday, May 18, 2023 - 10:38 PM (IST)

ਹਿੰਦ ਮਹਾਸਾਗਰ 'ਚ ਚੀਨੀ ਜਹਾਜ਼ ਦੇ ਨਾਲ ਡੁੱਬੇ 39 ਲੋਕ, ਭਾਰਤੀ ਨੇਵੀ ਨੇ ਮਦਦ ਲਈ ਭੇਜਿਆ P8I ਜਹਾਜ਼

ਨੈਸ਼ਨਲ ਡੈਸਕ : ਭਾਰਤੀ ਜਲ ਸੈਨਾ ਨੇ ਹਿੰਦ ਮਹਾਸਾਗਰ 'ਚ ਚਾਲਕ ਦਲ ਦੇ 38 ਮੈਂਬਰਾਂ ਨਾਲ ਡੁੱਬੇ ਚੀਨੀ ਜਹਾਜ਼ ਦੀ ਖੋਜ ਅਤੇ ਬਚਾਅ 'ਚ ਮਦਦ ਲਈ ਆਪਣੇ ਇਕ ਪੀ-8I ਸਮੁੰਦਰੀ ਗਸ਼ਤੀ ਜਹਾਜ਼ ਨੂੰ ਤਾਇਨਾਤ ਕੀਤਾ ਹੈ। ਜਲ ਸੈਨਾ ਨੇ ਕਿਹਾ ਕਿ ਬੁੱਧਵਾਰ ਨੂੰ ਖਰਾਬ ਮੌਸਮ ਦੇ ਬਾਵਜੂਦ ਪੀ-8I ਜਹਾਜ਼ ਨੇ ਗਹਿਰਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਅਤੇ ਕਈ ਵਸਤੂਆਂ ਦਾ ਪਤਾ ਲਗਾਇਆ, ਜੋ ਡੁੱਬੇ ਜਹਾਜ਼ ਨਾਲ ਸਬੰਧਤ ਹੋ ਸਕਦੀਆਂ ਹਨ। ਚੀਨ ਨੇ ਲਾਪਤਾ ਹੋਏ 39 ਲੋਕਾਂ ਵਿਚੋੋਂ 2 ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਜਹਾਜ਼ ਅਤੇ ਬਾਕੀ ਲੋਕਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਮੈਕਸੀਕੋ 'ਚ 50 ਪ੍ਰਵਾਸੀਆਂ ਨਾਲ ਭਰੀ ਬੱਸ ਅਗਵਾ, ਰਿਹਾਈ ਲਈ ਮੰਗੇ ਇੰਨੇ ਕਰੋੜ ਰੁਪਏ

ਉਨ੍ਹਾਂ ਕਿਹਾ ਕਿ 17 ਮਈ ਨੂੰ ਮੱਛੀਆਂ ਫੜਨ ਵਾਲੇ ਚੀਨੀ ਜਹਾਜ਼ ਲੂ ਪੇਂਗ ਯੁਆਨ 028 ਦੇ ਡੁੱਬਣ ਦੀ ਖ਼ਬਰ ਮਿਲਣ ਤੋਂ ਤੁਰੰਤ ਬਾਅਦ ਭਾਰਤੀ ਜਲ ਸੈਨਾ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਲਗਭਗ 900 ਨੌਟੀਕਲ ਮੀਲ ਦੂਰ ਦੱਖਣੀ ਹਿੰਦ ਮਹਾਸਾਗਰ ਖੇਤਰ ਵਿੱਚ ਆਪਣੇ ਖੋਜੀ ਜਹਾਜ਼ ਨੂੰ ਤਾਇਨਾਤ ਕੀਤਾ ਸੀ। ਡੁੱਬੇ ਚੀਨੀ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਵਿੱਚ ਚੀਨ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਦੇ ਨਾਗਰਿਕ ਸ਼ਾਮਲ ਹਨ।

ਇਹ ਵੀ ਪੜ੍ਹੋ : ਪੁਲਸ ਨੇ ਇਮਰਾਨ ਖਾਨ ਦੀ ਰਿਹਾਇਸ਼ ਨੂੰ ਘੇਰਿਆ, ਅੱਤਵਾਦੀਆਂ ਦੇ ਲੁਕੇ ਹੋਣ ਦਾ ਇਲਜ਼ਾਮ

ਭਾਰਤੀ ਜਲ ਸੈਨਾ ਨੇ ਕਿਹਾ, "ਸਮੁੰਦਰ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਭਰੋਸੇਮੰਦ ਅਤੇ ਜ਼ਿੰਮੇਵਾਰ ਹਿੱਸੇਦਾਰ ਵਜੋਂ ਭਾਰਤ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਭਾਰਤੀ ਜਲ ਸੈਨਾ ਦੀਆਂ ਇਕਾਈਆਂ ਨੇ ਖੇਤਰ ਦੀਆਂ ਹੋਰ ਇਕਾਈਆਂ ਦੇ ਨਾਲ ਖੋਜ ਅਤੇ ਬਚਾਅ ਕਾਰਜਾਂ ਦਾ ਤਾਲਮੇਲ ਕੀਤਾ ਤੇ ਘਟਨਾ ਵਾਲੀ ਥਾਂ 'ਤੇ ਪੀਐੱਲਏ ਸੈਨਾ ਦੇ ਜੰਗੀ ਜਹਾਜ਼ਾਂ ਦਾ ਮਾਰਗਦਰਸ਼ਨ ਕੀਤਾ।

PunjabKesari

ਇਹ ਵੀ ਪੜ੍ਹੋ : ਦੁਕਾਨਦਾਰ ਨੇ ਤੋਤਾ ਦੱਸ ਕੇ ਵੇਚ ਦਿੱਤੀ ਹਰੇ ਰੰਗ ਦੀ ਪੇਂਟ ਕੀਤੀ ਮੁਰਗੀ, ਖ਼ਬਰ ਪੜ੍ਹ ਕੇ ਨਹੀਂ ਰੋਕ ਸਕੋਗੇ ਹਾਸਾ

ਇਹ ਦੇਸ਼ ਵੀ ਚੀਨ ਦੀ ਕਰ ਰਹੇ ਮਦਦ

ਚੀਨ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ, ਭਾਰਤ, ਸ਼੍ਰੀਲੰਕਾ, ਇੰਡੋਨੇਸ਼ੀਆ, ਮਾਲਦੀਵ ਅਤੇ ਫਿਲੀਪੀਨਜ਼ ਹਿੰਦ ਮਹਾਸਾਗਰ ਵਿੱਚ ਉਸ ਦੀ ਇਕ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਲਾਪਤਾ ਹੋਏ 39 ਲੋਕਾਂ ਦੀ ਭਾਲ ਵਿੱਚ ਮਦਦ ਕਰ ਰਹੇ ਹਨ। ਆਸਟ੍ਰੇਲੀਅਨ ਮੈਰੀਟਾਈਮ ਸੇਫਟੀ ਅਥਾਰਟੀ (AMSA) ਦੇ ਬੁਲਾਰੇ ਨੇ ਵੀਰਵਾਰ ਨੂੰ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੂੰ ਦੱਸਿਆ ਕਿ ਸਮੁੰਦਰੀ ਖੋਜ ਦੇ ਸਿਧਾਂਤ ਦੇ ਆਧਾਰ 'ਤੇ ਲਗਭਗ 12,000 ਵਰਗ ਕਿਲੋਮੀਟਰ ਦੇ ਖੇਤਰ 'ਚ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਬੇਅਦਬੀ ਦੀ ਇਕ ਹੋਰ ਘਟਨਾ ਆਈ ਸਾਹਮਣੇ, ਨੌਜਵਾਨ ਨੰਗੇ ਸਿਰ ਜੁੱਤੀ ਸਣੇ ਗੁਰਦੁਆਰਾ ਸਾਹਿਬ ’ਚ ਹੋਇਆ ਦਾਖਲ

ਡੂੰਘੇ ਸਮੁੰਦਰ 'ਚ ਮੱਛੀਆਂ ਫੜਨ ਵਾਲਾ ਚੀਨੀ ਬੇੜਾ 'ਲੂ ਪੇਂਗ ਯੂਆਨ ਯੂ ਨੰਬਰ 028' ਮੰਗਲਵਾਰ ਨੂੰ ਹਿੰਦ ਮਹਾਸਾਗਰ ਦੇ ਮੱਧ ਹਿੱਸੇ 'ਚ ਡੁੱਬ ਗਿਆ। ਇਸ ਦੇ ਨਾਲ ਹੀ ਜਹਾਜ਼ 'ਚ ਚਾਲਕ ਦਲ 'ਚ ਸ਼ਾਮਲ 17 ਚੀਨੀ, 17 ਇੰਡੋਨੇਸ਼ੀਆਈ ਅਤੇ 5 ਫਿਲੀਪੀਨੀ ਲੋਕ ਵੀ ਲਾਪਤਾ ਹੋ ਗਏ। ਚਾਲਕ ਦਲ ਦੇ ਕਿਸੇ ਵੀ ਮੈਂਬਰ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਵੀਰਵਾਰ ਨੂੰ ਇੱਥੇ ਮੀਡੀਆ ਨੂੰ ਦੱਸਿਆ, ''ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News