ਪਟਨਾ AIIMS 'ਚ ਕੋਰੋਨਾ ਧਮਾਕਾ, 384 ਡਾਕਟਰ ਅਤੇ ਨਰਸਿੰਗ ਸਟਾਫ ਆਏ ਪਾਜ਼ੇਟਿਵ
Wednesday, Apr 21, 2021 - 08:37 PM (IST)
ਪਟਨਾ - ਬਿਹਾਰ ਵਿੱਚ ਵੀ ਤੇਜ਼ੀ ਨਾਲ ਕੋਰੋਨਾ ਮਹਾਮਾਰੀ ਫੈਲਦੀ ਜਾ ਰਹੀ ਹੈ ਅਤੇ ਰਾਜ ਵਿੱਚ ਇਨਫੈਕਸ਼ਨ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਬਣ ਗਿਆ ਕਿਉਂਕਿ ਮੰਗਲਵਾਰ ਨੂੰ ਪਹਿਲੀ ਵਾਰ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਇਸ ਵਿੱਚ ਪਟਨਾ ਏਮਜ਼ ਵਿੱਚ ਕੋਰੋਨਾ ਧਮਾਕਾ ਹੋਇਆ ਹੈ। ਏਮਜ਼ ਵਿੱਚ 384 ਡਾਕਟਰ ਅਤੇ ਨਰਸਿੰਗ ਸਟਾਫ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ।
ਪਟਨਾ ਏਮਜ਼ (AIIMS) ਦੇ ਮੈਡੀਕਲ ਸੁਪਰਡੈਂਟ ਨੇ ਅੱਜ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਦੇ ਹੁਣ ਤੱਕ 384 ਡਾਕਟਰ ਅਤੇ ਨਰਸਿੰਗ ਸਟਾਫ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲੇ ਵਿਚਾਲੇ ਬਿਹਾਰ ਵਿੱਚ ਪੰਚਾਇਤੀ ਚੋਣਾਂ ਟਾਲ ਦਿੱਤੀਆਂ ਗਈਆਂ ਹਨ। ਅਪ੍ਰੈਲ ਦੇ ਅੰਤ ਵਿੱਚ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋਣੀ ਸੀ ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ ਹੈ। ਮਹਾਮਾਰੀ ਨੂੰ ਵੇਖਦੇ ਹੋਏ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਟਾਲ ਦਿੱਤਾ ਅਤੇ 15 ਦਿਨਾਂ ਬਾਅਦ ਮੁੜ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਫ਼ੈਸਲਾ ਲਿਆ ਜਾਵੇਗਾ।
ਰਾਜ ਵਿੱਚ ਰਿਕਾਰਡਤੋੜ ਨਵੀਂ ਗਿਣਤੀ
ਇਸ ਤੋਂ ਪਹਿਲਾਂ ਬਿਹਾਰ ਦੇ ਸਿਹਤ ਵਿਭਾਗ ਦੇ ਮੁਤਾਬਕ, ਰਾਜ ਵਿੱਚ ਮੰਗਲਵਾਰ ਨੂੰ ਬੀਤੇ 24 ਘੰਟਿਆਂ ਵਿੱਚ 10,455 ਕੋਰੋਨਾ ਪਾਜ਼ੇਟਿਵ ਸਾਹਮਣੇ ਆਏ। ਇਸ ਦੌਰਾਨ 51 ਮਰੀਜ਼ਾਂ ਦੀ ਜਾਨ ਵੀ ਗਈ। ਯਾਨੀ, ਹਰ ਘੰਟੇ ਦੋ ਮਰੀਜ਼ਾਂ ਦੀ ਮੌਤ ਕੋਰੋਨਾ ਨਾਲ ਹੋਈ। ਰਾਜ ਵਿੱਚ ਨਵੇਂ ਮਰੀਜ਼ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਘੱਟ ਹੁੰਦੀ ਜਾ ਰਹੀ ਹੈ। ਰਾਜ ਵਿੱਚ ਰਿਕਵਰੀ ਰੇਟ ਲਗਾਤਾਰ ਘੱਟ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।