ਰਾਜਪਥ ''ਚ ਗਰਜਣਗੇ 38 ਜਹਾਜ਼, ਲਹਿਰਾਏਗਾ ਆਸਿਆਨ ਦਾ ਵੀ ਝੰਡਾ

01/19/2018 5:44:25 PM

ਨਵੀਂ ਦਿੱਲੀ— ਗਣਤੰਤਰ ਦਿਵਸ ਪਰੇਡ 'ਚ ਇਸ ਵਾਰ ਹਵਾਈ ਫੌਜ ਦੇ 38 ਜਹਾਜ਼ ਰਾਜਪਥ 'ਤੇ ਗਰਜ ਕੇ ਆਸਮਾਨ 'ਚ ਦੇਸ਼ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਨਗੇ ਅਤੇ 10 ਆਸਿਆਨ ਦੇਸ਼ਾਂ ਦੇ ਮਹਿਮਾਨ ਆਗੂਆਂ ਦੇ ਸਨਮਾਨ 'ਚ ਫਲਾਈ ਪਾਸਟ 'ਚ ਤਿਰੰਗੇ ਦੇ ਨਾਲ ਆਸਿਆਨ ਦਾ ਝੰਡਾ ਵੀ ਆਕਾਸ਼ ਵਿਚ ਲਹਿਰਾਏਗਾ।
ਹਵਾਈ ਫੌਜ ਦੇ ਮੁੱਖ ਨਿਰਦੇਸ਼ਕ ਸ਼ਿਸ਼ਟਾਚਾਰ, ਏਅਰ ਕੋਮੋਡੋਰ ਕੰਵਲ ਬਾਲੀ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਵਿਚ ਗਣਤੰਤਰ ਦਿਵਸ 'ਤੇ ਹਵਾਈ ਫੌਜ ਦੇ ਦਸਤੇ, ਜਹਾਜ਼ਾਂ ਦੀ ਫਲਾਈ ਪਾਸਟ ਅਤੇ ਝਾਕੀ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਹਵਾਈ ਫੌਜ ਦੇ 38 ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਪਰੇਡ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਰਾਜਪਥ 'ਤੇ ਹਵਾਈ ਫੌਜ ਦੀ ਝਾਕੀ ਦਾ ਥੀਮ ਵੀ 'ਸਵਦੇਸ਼ੀਕਰਨ ਵਲ ਵਧਦੀ ਹਵਾਈ ਫੌਜ' ਰੱਖਿਆ ਗਿਆ ਹੈ। ਇਸ ਵਿਚ ਦੇਸ਼ 'ਚ ਹੀ ਬਣੇ ਲੜਾਕੂ ਜਹਾਜ਼ ਤੇਜਸ, ਰੁਦਰ ਹੈਲੀਕਾਪਟਰ ਨੂੰ ਗਣਤੰਤਰ ਦਿਵਸ ਪਰੇਡ 'ਚ ਸ਼ਾਮਲ ਕੀਤਾ ਗਿਆ ਹੈ।


Related News