ਵੰਦੇ ਭਾਰਤ ਦੀਆਂ ਪਹਿਲੀਆਂ 2 ਉਡਾਣਾਂ 'ਚ UAE ਤੋਂ ਪਹੁੰਚੇ 9 ਬੱਚਿਆਂ ਸਮੇਤ 363 ਭਾਰਤੀ
Friday, May 08, 2020 - 12:51 AM (IST)
ਕੋਚੀ— ਲਾਕਡਾਊਨ ਦੌਰਾਨ ਵਿਦੇਸ਼ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਦੇ ਲਈ ਸ਼ੁਰੂ ਕੀਤੇ ਗਏ ਵੰਦੇ ਭਾਰਤ ਦੀ ਸ਼ੁਰੂਆਤ ਹੋ ਗਈ ਹੈ। ਵੀਰਵਾਰ ਰਾਤ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ 363 ਭਾਰਤੀ ਨਾਗਰਿਕਾਂ, ਜਿਨ੍ਹਾਂ 'ਚ 9 ਬੱਚੇ ਸ਼ਾਮਲ ਹਨ, ਜੋ ਏਅਰ ਇੰਡੀਆ ਐਕਸਪ੍ਰੈਸ ਦੀਆਂ 2 ਉਡਾਣਾਂ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉੱਤਰੀਆਂ। 10.09 ਵਜੇ ਲੈਂਡ ਕਰਨ ਵਾਲੀ ਫਲਾਈਟ 'ਚ 177 ਯਾਤਰੀ, ਚਾਰ ਬੱਚੇ ਸਨ ਤੇ 10.32 ਵਜੇ ਉੱਤਰੀ ਫਲਾਈਟ 'ਚ 177 ਯਾਤਰੀ, 5 ਬੱਚੇ ਸਵਦੇਸ਼ ਪਹੁੰਚੇ। ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਉਣ ਦੇ ਲਈ ਏਅਰ ਇੰਡੀਆ ਐਕਸਪ੍ਰੈਸ ਦੇ 2 ਜ਼ਹਾਜ ਵੀਰਵਾਰ ਨੂੰ ਹੀ ਕੋਚੀ ਤੋਂ ਰਵਾਨਾ ਹੋਏ ਸਨ। ਇਨ੍ਹਾਂ ਯਾਤਰੀਆਂ 'ਚ ਗਰਭਵਤੀ ਤੇ ਮੈਡੀਕਲ ਐਮਰਜੰਸੀ ਸਥਿਤੀ ਵਾਲੇ ਲੋਕ ਵੀ ਸ਼ਾਮਲ ਹਨ।