ਦਿੱਲੀ ''ਚ ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ ''ਚ 36 ਫੀਸਦੀ ਵਾਧਾ

02/25/2017 4:32:53 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ ''ਚ 36 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ''ਚ ਸ਼ਨੀਵਾਰ ਨੂੰ ਰਾਜ ਮੰਤਰੀ ਮੰਡਲ ਦੀ ਬੈਠਕ ''ਚ ਇਹ ਫੈਸਲਾ ਲਿਆ ਗਿਆ ਹੈ। ਸ਼੍ਰੀ ਕੇਜਰੀਵਾਲ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਇਸ ਨੂੰ ਮਨਜ਼ੂਰੀ ਲਈ ਉੱਪ ਰਾਜਪਾਲ ਕੋਲ ਭੇਜਿਆ ਜਾਵੇਗਾ ਅਤੇ ਆਸ ਹੈ ਕਿ ਇਸ ਨੂੰ ਮਨਜ਼ੂਰੀ ਮਿਲ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ ਮਜ਼ਦੂਰੀ ਤੈਅ ਕਰਦੇ ਸਮੇਂ ਫੂਡ ਅਤੇ ਸਿੱਖਿਆ ਮਾਨਕਾਂ ਨੂੰ ਪਹਿਲ ਦਿੱਤੀ ਗਈ ਹੈ। ਅਕੁਸ਼ਲ ਮਜ਼ਦੂਰ ਦੀ ਘੱਟੋ-ਘੱਟ ਮਜ਼ਦੂਰੀ 9724 ਤੋਂ ਵਧਾ ਕੇ 13359 ਰੁਪਏ ਕਰਨ ਦਾ ਫੈਸਲਾ ਲਿਆ ਗਿਆ ਹੈ। ਕੁਸ਼ਲ ਮਜ਼ਦੂਰ ਦੀ ਘੱਟੋ-ਘੱਟ ਮਜ਼ਦੂਰੀ 16182 ਰੁਪਏ ਤੈਅ ਕੀਤੀ ਗਈ ਹੈ। ਪਹਿਲਾਂ ਇਹ 11830 ਰੁਪਏ ਸੀ। ਅਰਧ ਕੁਸ਼ਲ ਮਜ਼ਦੂਰਾਂ ਦਾ ਘੱਟੋ-ਘੱਟ ਤਨਖਾਹ 10764 ਰੁਪਏ ਤੋਂ 14698 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਗਰੀਬਾਂ ਦਾ ਵਿਕਾਸ ਹੋਵੇਗਾ, ਦੇਸ਼ ਦਾ ਵਿਕਾਸ ਨਹੀਂ ਹੋ ਸਕੇਗਾ। ਆਰਥਿਕ ਖੇਤਰ ਦੀ ਤਰੱਕੀ ਦਾ ਲਾਭ ਮਜ਼ਦੂਰ ਅਤੇ ਗਰੀਬ ਵਰਗ ਨੂੰ ਮਿਲਣਾ ਚਾਹੀਦਾ। ਸਰਕਾਰ ਨੇ ਮਜ਼ਦੂਰਾਂ ਦੇ ਘੱਟੋ-ਘੱਟ ਤਨਖਾਹ ਵਧਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ 7 ਬੈਠਕਾਂ ਕਰ ਕੇ ਘੱਟੋ-ਘੱਟ ਮਜ਼ਦੂਰੀ ''ਚ ਵਾਧੇ ਦੀ ਸਿਫਾਰਿਸ਼ ਕੀਤੀ, ਜਿਸ ''ਤੇ ਸਰਕਾਰ ਨੇ ਵਿਆਪਕ ਚਰਚਾ ਕਰ ਕੇ ਇਹ ਫੈਸਲਾ ਲਿਆ। ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ''ਚ ਵਿਦਿਆਰਥੀਆਂ ਦੇ 2 ਧਿਰਾਂ ਦਰਮਿਆਨ ਹਿੰਸਾ ''ਤੇ ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਪੁਲਸ ਭਾਜਪਾ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਏਜੰਟ ਬਣ ਗਈ ਹੈ। ਪੁਲਸ ਨੂੰ ਭਾਜਪਾ ਦੀ ਵਰਕਰ ਦੀ ਤਰ੍ਹਾਂ ਕੰਮ ਨਹੀਂ ਕਰਨਾ ਚਾਹੀਦਾ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।


Disha

News Editor

Related News