36 ਇੰਚ ਦੇ ਲਾੜੇ ਨੂੰ ਮਿਲੀ 34 ਇੰਚ ਦੀ ਹਮਸਫ਼ਰ, ਸੈਲਫ਼ੀ ਲੈਣ ਲਈ ਲੋਕਾਂ ਦੀ ਲੱਗੀ ਭੀੜ

05/04/2022 2:46:53 PM

ਭਾਗਲਪੁਰ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਇਕ ਅਜਿਹਾ ਅਦਭੁੱਤ ਵਿਆਹ ਹੋਇਆ, ਜਿਸ 'ਚ ਲਾੜਾ-ਲਾੜੀ ਨਾਲ ਸੈਲਫ਼ੀ ਲੈਣ ਵਾਲਿਆਂ ਦੀ ਭੀੜ ਲੱਗ ਗਈ। ਜੈਮਾਲਾ ਸਮਾਰੋਹ ਦੌਰਾਨ ਸਟੇਜ 'ਤੇ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਦਰਅਸਲ ਇਹ ਵਿਆਹ ਇਸ ਲਈ ਅਨੋਖਾ ਹੈ, ਕਿਉਂਕਿ 36 ਇੰਚ ਦੇ ਮੁੰਨਾ ਨੂੰ ਉਸ ਦੀ ਲਾਈਫ਼ ਪਾਰਟਨਰ ਮਿਲ ਗਈ। 

ਇਹ ਵੀ ਪੜ੍ਹੋ : ਚਾਰ ਪੁਰਸ਼ਾਂ ਨਾਲ ਵਿਆਹ ਕਰਵਾਉਣ ਅਤੇ ਫਿਰ ਫਰਜ਼ੀ ਦੋਸ਼ ਲਗਾ ਕੇ ਹਰ ਪਤੀ ਤੋਂ ਪੈਸੇ ਵਸੂਲਣ ਵਾਲੀ ਔਰਤ ਗ੍ਰਿਫ਼ਤਾਰ

ਇਹ ਅਨੋਖਾ ਵਿਆਹ ਨਵਗਛੀਆ ਦੇ ਅਭੀਆ ਬਜ਼ਾਰ ਵਾਸੀ ਕਿਸ਼ੋਰੀ ਮੰਡਲ ਉਰਫ਼ ਗੁਜੋ ਮੰਡਲ ਦੀ ਬੇਟੀ ਮਮਤਾ ਕੁਮਾਰੀ (24) ਦਾ ਸੀ। ਮਮਤਾ ਨੇ ਮਸਾਰੂ ਵਾਸੀ ਬਿੰਦੇਸ਼ਵਰੀ ਮੰਡਲ ਦੇ ਪੁੱਤਰ ਮੁੰਨਾ ਭਾਰਤੀ (26) ਨਾਲ ਵਿਆਹ ਦੇ 7 ਫੇਰੇ ਲਏ। ਇਸ ਵਿਆਹ ਸਮਾਰੋਹ 'ਚ ਹਜ਼ਾਰਾਂ ਦੀ ਗਿਣਤੀ 'ਚ ਸਥਾਨਕ ਵਾਸੀ ਪਹੁੰਚ ਗਏ। ਦਰਅਸਲ ਲਾੜਾ-ਲਾੜੀ ਦਾ ਛੋਟਾ ਕਦ ਵਿਆਹ ਨੂੰ ਅਨੋਖਾ ਬਣਾ ਰਿਹਾ ਸੀ। ਵਿਆਹ 'ਚ ਸ਼ਾਮਲ ਹੋਏ ਲੋਕਾਂ ਨੇ ਇਕ ਸੁਰ 'ਚ ਕਿਹਾ ਕਿ ਭਗਵਾਨ ਉੱਪਰੋਂ ਹਰ ਕਿਸੇ ਦੀ ਜੋੜੀ ਬਣਾ ਕੇ ਭੇਜਦਾ ਹੈ। ਅੱਜ ਉਹ ਸੱਚ ਵੀ ਹੋ ਗਿਆ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News