ਰਾਜਨਾਥ ਸਿੰਘ ਨੇ ਅਰੁਣਾਚਲ ਪ੍ਰਦੇਸ਼ ''ਚ 36 BRO ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

09/12/2023 5:52:55 PM

ਈਟਾਨਗਰ- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿਚ 36 ਸੜਕਾਂ ਅਤੇ ਪੁਲ ਪ੍ਰਾਜੈਕਟਾਂ ਦਾ ਆਨਲਾਈਨ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿਚ ਤਵਾਂਗ ਨੂੰ ਆਸਾਮ ਦੇ ਬਾਲੀਪਾਰਾ ਨਾਲ ਜੋੜਨ ਵਾਲੀ, ਰਣਨੀਤਕ ਤੌਰ 'ਤੇ ਮਹੱਤਵਪੂਰਨ ਨੇਫੀਚੂ ਸੁਰੰਗ ਵੀ ਸ਼ਾਮਲ ਹੈ। ਰੱਖਿਆ ਮੰਤਰੀ ਨੇ ਜੰਮੂ ਤੋਂ ਆਨਲਾਈਨ ਜ਼ਰੀਏ ਦੇਸ਼ ਭਰ ਵਿਚ ਕੁੱਲ 90 ਪ੍ਰਮੁੱਖ ਸੀਮਾ ਬੁਨਿਆਦੀ ਢਾਂਚਾ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) 'ਤੇ ਸੀਮਾ ਸੜਕ ਸੰਗਠਨ (BRO) ਦੇ ਇਹ ਪ੍ਰਾਜੈਕਟ 2,941 ਕਰੋੜ ਰੁਪਏ ਦੀ ਲਾਗਤ ਦੇ ਹਨ। 

ਇਹ ਵੀ ਪੜ੍ਹੋ- ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ

BRO ਦੇ ਅਧਿਕਾਰੀਆਂ ਨੇ ਕਿਹਾ ਕਿ ਰਾਜਨਾਥ ਨੇ ਦੇਸ਼ ਭਰ ਵਿਚ 22 ਸੜਕ ਮਾਰਗ, 63 ਪੁਲਾਂ, ਨੇਫੀਚੂ ਸੁਰੰਗ, ਦੋ ਹਵਾਈ ਪੱਟੀਆਂ ਅਤੇ ਦੋ ਹੇਲੀਪੈਡ ਦਾ ਆਨਲਾਈਨ ਉਦਘਾਟਨ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਪੱਛਮੀ ਕਾਮੇਂਗ ਜ਼ਿਲ੍ਹੇ ਵਿਚ ਬਾਲੀਪਾਰਾ-ਚਾਰਦੁਆਰ-ਤਵਾਂਗ ਰੋਡ 'ਤੇ 5700 ਫੁੱਟ ਦੀ ਉੱਚਾਈ 'ਤੇ ਸਥਿਤ ਨੇਚੀਫੂ ਸੁਰੰਗ ਵਿਲੱਖਣ ਡੀ-ਆਕਾਰ ਦੀ ਸਿੰਗਲ ਟਿਊਬ ਡਬਲ-ਲੇਨ ਸੁਰੰਗ ਹੈ, ਜੋ ਤਵਾਂਗ ਖੇਤਰ ਨੂੰ ਹਰ ਮੌਸਮ ਵਿਚ ਕੁਨੈਕਟੀਵਿਟੀ ਪ੍ਰਦਾਨ ਕਰੇਗੀ। ਇਹ ਹਥਿਆਰਬੰਦ ਫੋਰਸ ਅਤੇ ਸੈਲਾਨੀਆਂ ਦੋਹਾਂ ਲਈ ਫਾਇਦੇਮੰਦ ਹੋਵੇਗੀ। 

ਇਹ ਵੀ ਪੜ੍ਹੋ- VK ਸਿੰਘ ਦਾ ਵੱਡਾ ਬਿਆਨ, ਕਿਹਾ- POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ

ਇਸ ਸੁਰੰਗ ਨਾਲ ਦੂਰੀ 5 ਕਿਲੋਮੀਟਰ ਘੱਟ ਹੋ ਜਾਵੇਗੀ ਅਤੇ ਸੰਘਣੀ ਧੁੰਦ ਵਾਲੇ ਇਲਾਕਿਆਂ ਵਿਚ ਵੀ ਯਾਤਰਾ 'ਚ ਸਹੂਲਤ ਹੋਵੇਗੀ। BRO ਨੇ ਹਾਲ ਹੀ ਵਿਚ LAC ਕੋਲ ਅਰੁਣਾਚਲ ਪ੍ਰਦੇਸ਼ ਵਿਚ 678 ਕਰੋੜ ਰੁਪਏ ਦੀ ਲਾਗਤ ਨਾਲ 8 ਸੜਕਾਂ ਦਾ ਨਿਰਮਾਣ ਪੂਰਾ ਕੀਤਾ ਹੈ। ਅਰੁਣਾਚਲ ਪ੍ਰਦੇਸ਼ ਵਿਚ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿਚ 8 ਸੜਕ ਪ੍ਰਾਜੈਕਟ ਅਤੇ 20 ਪੁਲ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News