ਓਡਿਸ਼ਾ ’ਚ 351 ਕੱਛੂਕੁੰਮੇ ਸਮਗਲ ਹੋਣ ਤੋਂ ਬਚਾਏ ਗਏ
Monday, Mar 04, 2024 - 10:47 AM (IST)
ਭੁਵਨੇਸ਼ਵਰ- ਓਡਿਸ਼ਾ ਦੇ ਕਟਕ ਜ਼ਿਲੇ ’ਚ 351 ਕੱਛੂਕੁਮਿਆਂ ਨੂੰ ਸਮਗਲ ਹੋਣ ਤੋਂ ਬਚਾਇਆ ਗਿਆ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਡੀ. ਆਰ. ਆਈ. ਦੀ ਟੀਮ ਨੇ ਇਕ ਸੂਹ ’ਤੇ ਕਾਰਵਾਈ ਕਰਦੇ ਹੋਏ ਮੁੰਗੁਲੀ ਟੋਲ ਗੇਟ ’ਤੇ ਇਕ ਵਾਹਨ ਨੂੰ ਰੋਕਿਆ ਅਤੇ 351 ਕੱਛੂਕੁਮਿਆਂ ਨੂੰ ਛੁਡਵਾਇਆ। ਉਨ੍ਹਾਂ ਨੂੰ ਪੱਛਮੀ ਬੰਗਾਲ ਤੋਂ ਬੈਂਗਲੁਰੂ ਲਿਆਂਦਾ ਜਾ ਰਿਹਾ ਸੀ।
ਓਡਿਸ਼ਾ ਦੇ ਮੁੱਖ ਜੰਗਲੀ ਜੀਵ ਸਰਪ੍ਰਸਤ ਸੁਸ਼ਾਂਤ ਨੰਦਾ ਨੇ ਦਸਿਆ ਕਿ ਗੈਰ-ਕਾਨੂੰਨੀ ਵਪਾਰ ’ਚ ਸ਼ਾਮਲ ਪੱਛਮੀ ਬੰਗਾਲ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਪੱਛਮੀ ਬੰਗਾਲ ਤੋਂ ਕਰਨਾਟਕ ਰਾਹੀਂ ਕੱਛੂਕੁਮਿਆਂ ਨੂੰ ਲਿਜਾਣ ਲਈ ਵਰਤੀ ਜਾ ਰਹੀ ਇੱਕ ਕਾਰ ਵੀ ਜ਼ਬਤ ਕੀਤੀ ਗਈ ਹੈ।