ਕਸ਼ਮੀਰ 'ਚ ਨਜ਼ਰਬੰਦ 34 ਨੇਤਾ ਸੈਂਟੂਰ ਹੋਟਲ ਤੋਂ MLA ਹੋਸਟਲ 'ਚ ਸ਼ਿਫਟ

Sunday, Nov 17, 2019 - 06:38 PM (IST)

ਕਸ਼ਮੀਰ 'ਚ ਨਜ਼ਰਬੰਦ 34 ਨੇਤਾ ਸੈਂਟੂਰ ਹੋਟਲ ਤੋਂ MLA ਹੋਸਟਲ 'ਚ ਸ਼ਿਫਟ

ਸ਼੍ਰੀਨਗਰ — ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਨਜ਼ਰਬੰਦ ਕੀਤੇ ਗਏ 34 ਨੇਤਾਵਾਂ ਨੂੰ ਸਖਤ ਸੁਰੱਖਿਆ ਵਿਚਾਲੇ ਸ਼੍ਰੀਨਗਰ ਦੇ ਸੈਂਟੂਰ ਹੋਟਲ ਤੋਂ ਪੋਲੋ ਗ੍ਰਾਉਂਡ ਕੋਲ ਐੱਮ.ਐੱਲ.ਏ. ਹੋਸਟਲ 'ਚ ਸ਼ਿਫਟ ਕੀਤਾ ਗਿਆ ਹੈ। ਇਨ੍ਹਾਂ ਨੇਤਾਵਾਂ ਨੂੰ ਠੰਡ ਵਧਣ ਕਾਰਨ ਐੱਮ.ਐੱਲ.ਏ. ਹੋਸਟਲ 'ਚ ਸ਼ਿਫਟ ਕੀਤਾ ਗਿਆ ਹੈ। ਜਿਨ੍ਹਾਂ ਨੇਤਾਵਾਂ ਨੂੰ ਐੱਮ.ਐੱਲ.ਏ. ਹੋਸਟਲ 'ਚ ਸ਼ਿਫਟ ਕੀਤਾ ਗਿਆ ਹੈ ਉਨ੍ਹਾ 'ਚ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਅਲੀ ਮੁਹੰਮਦ ਸਾਗਰ, ਸਲਮਾਨ ਸਾਗਰ, ਸੱਜ਼ਾਦ ਲੋਨ, ਯਸੀਰ ਰੇਸ਼ੀ ਅਤੇ ਸ਼ਹੀਦ ਫੈਸਲ ਵੀ ਸ਼ਾਮਲ ਹੈ।


author

Inder Prajapati

Content Editor

Related News