ਮੱਧ ਪ੍ਰਦੇਸ਼ ’ਚ ਹੁਣ ਤੱਕ 336 ਗਾਵਾਂ ਦੀ ਲੰਪੀ ਸਕਿਨ ਰੋਗ ਕਾਰਨ ਮੌਤ

Saturday, Oct 15, 2022 - 12:28 PM (IST)

ਭੋਪਾਲ- ਮੱਧ ਪ੍ਰਦੇਸ਼ ’ਚ ਹੁਣ ਤੱਕ 20,874 ਗਾਵਾਂ ਲੰਪੀ ਸਕਿਨ ਰੋਗ ਤੋਂ ਪੀੜਤ ਹੋ ਚੁੱਕੀਆਂ ਹਨ, ਜਿਨ੍ਹਾਂ ’ਚੋਂ 336 ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਮੱਧ ਪ੍ਰਦੇਸ਼ ਜਨ ਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਦੇਸ਼ ’ਚ 13 ਅਕਤੂਬਰ ਤੱਕ 20,874 ਗਾਵਾਂ ਲੰਪੀ ਸਕਿਨ ਰੋਗ ਤੋਂ ਪ੍ਰਭਾਵਿਤ ਹੋ ਚੁੱਕੀਆਂ ਹਨ। ਇਨ੍ਹਾਂ ’ਚੋਂ 18,351 ਪਸ਼ੂ ਰੋਗ ਮੁਕਤ ਹੋ ਚੁੱਕੇ ਹਨ, ਉੱਥੇ ਹੀ 336 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।

ਅਧਿਕਾਰੀ ਮੁਤਾਬਕ ਸੂਬਾ ਸਰਕਾਰ ਦੀ ਚੌਕਸੀ ਅਤੇ ਪ੍ਰਭਾਵੀ ਉਪਾਵਾਂ ਨਾਲ ਪ੍ਰਦੇਸ਼ ’ਚ ਲੰਪੀ ਰੋਗ ਦੇ ਕਹਿਰ ’ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ 52 ਜ਼ਿਲ੍ਹਿਆਂ ’ਚੋਂ 31 ਜ਼ਿਲ੍ਹੇ ਅਗਸਤ-ਸਤੰਬਰ ’ਚ ਲੰਪੀ ਰੋਗ ਦੀ ਲਪੇਟ ’ਚ ਆ ਗਏ ਸਨ ਪਰ ਸੂਬਾ ਸਰਕਾਰ ਵਲੋਂ ਲਗਾਤਾਰ ਟੀਕਾਕਰਨ ’ਤੇ ਜ਼ੋਰ ਦੇਣ, ਪਸ਼ੂ ਪਾਲਕਾਂ ਨੂੰ ਜਾਗਰੂਕ ਬਣਾਉਣ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਸੀਨੀਅਰ ਅਧਿਕਾਰੀਆਂ ਦੇ ਪੇਂਡੂ ਇਲਾਕਿਆਂ ’ਚ ਦੌਰਾ ਕਰਨ ਤੋਂ ਇਸ ਰੋਗ ਦੇ ਪ੍ਰਸਾਰ ’ਤੇ ਅੰਕੁਸ਼ ਲੱਗਾ ਹੈ। 

ਅਧਿਕਾਰੀ ਮੁਤਾਬਕ ਹੁਣ ਤੱਕ 17.21 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ’ਚ ਲੋੜ ਤੋਂ ਜ਼ਿਆਦਾ ਟੀਕੇ ਉਪਲੱਬਧ ਹਨ ਅਤੇ ਸਾਰੇ ਜ਼ਿਲ੍ਹਿਆਂ ’ਚ ਸਮੇਂ ਰਹਿੰਦੇ ਉੱਚਿਤ ਮਾਤਰਾ ’ਚ ਦਵਾਈਆਂ ਦੀ ਸਪਲਾਈ ਕਰ ਦਿੱਤੀ ਗਈ ਸੀ। 
 


Tanu

Content Editor

Related News