ਗੁਜਰਾਤ: 33 ਲੱਖ ਦੇ ਹੀਰੇ ਤੇ ਨਕਦੀ ਲੁੱਟ ਫਰਾਰ ਹੋਏ ਲੁਟੇਰੇ

Wednesday, Jun 05, 2019 - 07:37 PM (IST)

ਗੁਜਰਾਤ: 33 ਲੱਖ ਦੇ ਹੀਰੇ ਤੇ ਨਕਦੀ ਲੁੱਟ ਫਰਾਰ ਹੋਏ ਲੁਟੇਰੇ

ਬੋਟਾਦ : ਗੁਜਰਾਤ ਦੇ ਬੋਟਾਦ ਜ਼ਿਲੇ 'ਚ ਅੱਜ ਕੁਝ ਲੁਟੇਰਿਆਂ ਵਲੋਂ ਇਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸ਼ਹਿਰ 'ਚ ਕੁੱਝ ਲੁਟੇਰੇ ਇਕ ਨਿੱਜੀ ਕੋਰੀਅਰ ਕੰਪਨੀ ਦੇ ਮੁਲਾਜ਼ਮਾਂ ਕੋਲੋਂ 33 ਲੱਖ ਰੁਪਏ ਦੀ ਕੀਮਤ ਦੇ ਹੀਰੇ ਤੇ 6 ਲੱਖ 28 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਖਬਰਾਂ ਮੁਤਾਬਕ 4 ਲੁਟੇਰਿਆਂ ਨੇ ਕੰਪਨੀ ਦੇ ਮੁਲਾਜ਼ਮਾਂ ਕੋਲੋਂ ਹੀਰਿਆਂ ਤੇ ਇੰਡੀਅਨ ਕਰੰਸੀ ਨਾਲ ਭਰਿਆ ਥੈਲਾ ਖੋਹ ਲਿਆ ਤੇ ਫਰਾਰ ਹੋ ਗਏ। ਪੁਲਸ ਵਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
 


Related News