ਜੰਮੂ-ਕਸ਼ਮੀਰ ''ਚ 2017 ''ਚ ਸਵਾਈਨ ਫਲੂ ਨਾਲ 32 ਲੋਕਾਂ ਦੀ ਮੌਤ
Monday, Jan 22, 2018 - 04:00 PM (IST)

ਜੰਮੂ-ਕਸ਼ਮੀਰ— ਇੱਥੇ ਸਾਲ 2017 'ਚ ਸਵਾਈਨ ਫਲੂ ਨਾਲ 32 ਲੋਕਾਂ ਦੀ ਮੌਤ ਹੋਈ ਸੀ। ਸਿਹਤ ਮੰਤਰੀ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸਿਹਤ ਮੰਤਰੀ ਅਤੇ ਡਾਕਟਰੀ ਸਿੱਖਿਆ ਵਿਭਾਗ ਦੇ ਇੰਚਾਰਜ ਬਲੀ ਭਗਤ ਨੇ ਵਿਧਾਇਕ ਕਸਿਰ ਜਮਸ਼ੇਦ ਲੋਨ ਦੇ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਪਿਛਲੇ ਸਾਲ ਸਵਾਈਨ ਫਲੂ ਨਾਲ 32 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਨੂੰ ਦੇਖਦੇ ਹੋਏ ਇਸ ਵਾਰ ਰਾਜ ਸਰਕਾਰ ਨੇ ਜੰਮੂ ਅਤੇ ਸ਼੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਆਈਸੋਲੇਸ਼ਨ ਵਾਰਡ ਬਣਾਏ ਹਨ, ਜਿਨ੍ਹਾਂ 'ਚ ਆਕਸੀਜਨ, ਏਅਰ ਸਕਸ਼ਨ ਸਪਲਾਈ ਅਤੇ ਵੈਂਟੀਲੇਟਰ ਲਗਾ ਦਿੱਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ 24 ਘੰਟੇ ਟਰੇਨਡ ਸਟਾਫ ਨੂੰ ਤਿਆਰ ਰਹਿਣ ਨੂੰ ਕਿਹਾ ਗਿਆ ਹੈ ਅਤੇ ਸ਼੍ਰੀਨਗਰ ਦੇ ਸੀ.ਡੀ. ਅਤੇ ਜੀ.ਐੱਮ.ਸੀ. ਜੰਮੂ 'ਚ ਐੱਚ.ਵਨ ਐੱਨ ਵਨ ਵਿਸ਼ਾਣੂੰ ਦੀ ਜਾਂਚ ਲਈ ਪ੍ਰਯੋਗਸ਼ਾਲਾਵਾਂ ਤਾਇਨਾਤ ਹਨ, ਜਿੱਥੇ ਸਾਰੇ ਟੈਸਟ ਤੇਜ਼ੀ ਨਾਲ ਕੀਤੇ ਜਾ ਸਕਦੇ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਜੋ ਸਿਹਤ ਵਰਕਰ ਜ਼ਿਆਦਾ ਜ਼ੋਖਮ 'ਚ ਹਨ, ਉਨ੍ਹਾਂ ਨੂੰ ਨਿੱਜੀ ਰੱਖਿਆ ਯੰਤਰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਮੀਡੀਆ ਦੀ ਮਦਦ ਲਈ ਜਾ ਰਹੀ ਹੈ।