ਦੇਸ਼ ''ਚ ਪਿਛਲੇ 24 ਘੰਟਿਆਂ ''ਚ ਕੋਰੋਨਾ ਦੇ ਆਏ 30948 ਨਵੇਂ ਮਾਮਲੇ
Sunday, Aug 22, 2021 - 12:43 PM (IST)
ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,948 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਵਿਚਕਾਰ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਰਿਕਵਰੀ ਦਰ ਵਧ ਕੇ 97.57 ਫੀਸਦੀ ਹੋ ਗਈ ਹੈ। ਦੇਸ਼ 'ਚ ਸ਼ਨੀਵਾਰ 52 ਲੱਖ, 23 ਹਜ਼ਾਰ 612 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ ਅਤੇ ਹੁਣ ਤਕ 58 ਕਰੋੜ, 14 ਲੱਖ 89 ਹਜ਼ਾਰ 377 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 30948 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ 3 ਕਰੋੜ, 24 ਲੱਖ 24 ਹਜ਼ਾਰ 234 ਹੋ ਗਿਆ ਹੈ।
ਇਸ ਦੌਰਾਨ 38 ਹਜ਼ਾਰ, 487 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਕੁਲ ਗਿਣਤੀ ਵਧ ਕੇ 16 ਲੱਖ, 36 ਹਜ਼ਾਰ 469 ਹੋ ਗਈ ਹੈ। ਇਸੇ ਸਮੇਂ 'ਚ ਸਰਗਰਮ ਮਾਮਲੇ 7,942 ਘਟ ਕੇ ਤਿੰਨ ਲੱਖ, 53 ਹਜ਼ਾਰ 398 ਰਹਿ ਗਏ ਹਨ। ਇਸ ਦੌਰਾਨ 403 ਮਰੀਜ਼ਾੰ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ, 34 ਹਜ਼ਾਰ 367 ਹੋ ਗਿਆ ਹੈ। ਦੇਸ਼ 'ਚ ਸਰਗਰਮ ਮਾਮਲਿਆਂ ਦੀ ਦਰ ਘਟ ਕੇ 1.09 ਫੀਸਦੀ, ਰਿਕਵਰੀ ਦਰ ਵਧ ਕੇ 97.57 ਫੀਸਦੀ ਅਤੇ ਮੌਤ ਦਰ 1.34 ਫੀਸਦੀ ਹੈ।